ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੀ ਕਰਤਾਰਪੁਰ ਲਾਂਘੇ ਨੂੰ ਲੈਕੇ ਜਿੱਥੇ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਉੱਥੇ ਹੀ ਦੂਜੇ ਪਾਸੇ ਸਿਆਸਤ ਵੀ ਇਸਤੇ ਗਰਮਾਈ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਮਾਗਮ ਦੇ ਦੌਰਾਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਰਾਜ ਹੋ ਗਏ।
ਉਹਨਾਂ ਦੀ ਨਾਰਾਜਗੀ ਦਾ ਕਾਰਨ ਮੰਚ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਲਿਖਣਾ ਹੈ। ਇਸ ਤੇ ਰੰਧਾਵਾ ਨੇ ਆਪਣਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸਮਾਗਮ ਕਿਸੇ ਅਕਾਲੀ ਦਲ ਜਾਂ ਬੀਜੇਪੀ ਦਾ ਨਹੀਂ ਹੈ। ਇਸਦੇ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਮਾਗਮ ਨਾਨਕ ਨਾਮ ਲੇਵਾ ਲੋਕਾਂ ਦਾ ਹੈ। ਸਾਨੂੰ ਸ ਸਮਾਗਮ ਦਾ ਕ੍ਰੈਡਿਟ ਲੈਣ ਦੀ ਲੋੜ ਨਹੀਂ ਹੈ।

