ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:
ਸੁਪਰਕੋਪ ਕੇ ਪੀ ਐਸ ਗਿੱਲ ਨੇ ਆਈ ਏ ਐਸ ਪਾਸ ਕਰਨ ਤੋਂ ਬਾਅਦ ਵੀ ਕਿਉ ਚੁਣੀ ਆਈ ਪੀ ਐਸ ?
ਸੁਪਰਕੋਪ ਅਤੇ ਪੰਜਾਬ ਦਾ ਸ਼ੇਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਕੰਵਰ ਪਾਲ ਸਿੰਘ ਗਿੱਲ ਨੂੰ ਭਾਰਤ ਦਾ ਹਰ ਇੱਕ ਨਾਗਰਿਕ ਜਾਣਦਾ ਹੈ,ਖਿਡਾਰੀ,ਲੇਖਕ,ਸਮਾਜ ਸੇਵੀ ਕੰਵਰ ਪਾਲ ਸਿੰਘ ਗਿੱਲ ਨੇ ਆਪਣੀ ਜਿੰਦਗੀ ਨੂੰ ਦੇਸ਼ ਦੀ ਸੇਵਾ ਲਈ ਲਗਾ ਦਿੱਤਾ ਜਿਸਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਵਿੱਚ ਅੱਤਵਾਦ ਨੂੰ ਖਤਮ ਕਰਨ ਵਾਲਾ ਨਿਡਰ ਤੇ ਨਿਡੋਲ ਪੁਲਿਸ ਅਫ਼ਸਰ ਆਪਣੇ ਲਏ ਫੈਸਲਿਆਂ ਤੋਂ ਜਾਣੇ ਜਾਣ ਲੱਗਾ.1958 ਤੋਂ 1995 ਤੱਕ ਆਈ ਪੀ ਐਸ ਦੀ ਸੇਵਾ ਨਿਭਾਉਣ ਵਾਲੇ ਗਿੱਲ ਨੂੰ ਸ:1988 ਪੰਜਾਬ ਦੇ ਵਿੱਚ ਬਤੋਰ DGP ਦੇ ਔਹਦੇ ਤੇ ਆ “ਅਪ੍ਰੇਸ਼ਨ ਬ੍ਲੈਕ ਥੰਡਰ” ਦੇ ਲਈ ਮੁੱਖ ਜਾਣਿਆ ਗਿਆ,ਗਿੱਲ ਨੇ ਪੰਜਾਬ ਵਿੱਚੋ ਅੱਤਵਾਦ ਦੀ ਪਿੱਠ ਕੁਝ ਇਸ ਤਰਾਂ ਤੋੜੀ ਕਿ ਉਸਤੋਂ ਬਾਅਦ ਪੰਜਾਬ ਦੇ ਵਿੱਚ ਅੱਤਵਾਦ ਦੀਆ ਘਟਨਾਵਾਂ ਦਾ ਅੰਤ ਹੋਇਆ ਤੇ ਮੁੜ ਉਹ ਖੂਨੀ ਮੰਜਰ ਪੰਜਾਬ ਨੂੰ ਨਹੀਂ ਦੇਖਣੇ ਪਏ.ਗਿੱਲ ਦੇ ਕੰਮ ਅਤੇ ਉਸਦੇ ਲਏ ਫੈਸਲਿਆਂ ਦਾ ਸਰਕਾਰ ਨੂੰ ਇਸ ਕਦਰ ਭਰੋਸਾ ਸੀ ਕਿ ਪੰਜਾਬ ਦੇ ਵਿੱਚ ਦੀਨੋ ਦਿਨ ਬਿਗੜ ਰਹੇ ਹਾਲਾਤਾਂ ਨੂੰ ਦੇਖ ਆਸਾਮ ਅਤੇ ਮੇਘਾਲਿਆ ਤੋਂ ਸਿੱਧਾ ਪੰਜਾਬ ਦੇ ਵਿੱਚ ਹਾਲਾਤਾਂ ਤੇ ਕਾਬੂ ਪਾਉਣ ਦੇ ਲਈ ਬੁਲਾਇਆ ਗਿਆ ਅਤੇ ਸਰਕਾਰ ਦੇ ਭਰੋਸੇ ਉਪਰ ਖਰਾ ਉਤਰਦੇ ਗਿੱਲ ਨੇ ਅਪ੍ਰੇਸ਼ਨ “ਬ੍ਲੈਕ ਥੰਡਰ” ਨੂੰ ਅਪ੍ਰੇਸ਼ਨ ਬਲੂ ਸਟਾਰ ਤੋਂ ਵੀ ਜ਼ਿਆਦਾ ਕਾਮਯਾਬ ਬਣਾ ਖਾਲਿਸਥਾਨ ਅੰਦੋਲਨ ਨੂੰ ਖੱਤਮ ਕੀਤਾ.

ਗਿੱਲ ਦੀ ਇਸ ਸਫਲਤਾ ਤੇ ਜਜਬੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਓਹਨਾ ਨੂੰ 1989 ਦੇ ਵਿੱਚ ਪਦਮਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ. ਪਰ ਕਿ ਤੁਸੀਂ ਜਾਣਦੇ ਹੋ ਕਿ ਗਿੱਲ ਨੇ ਆਈ ਏ ਐਸ ਪਾਸ ਕਰਨ ਤੋਂ ਬਾਅਦ ਵੀ ਆਈ ਪੀ ਐਸ ਨੂੰ ਕਿਊ ਚੁਣਿਆ? ਕੰਵਰ ਪਾਲ ਸਿੰਘ ਗਿੱਲ ਸ਼ੁਰੂ ਤੋਂ ਹੀ ਪੜਨ ਦੇ ਸ਼ੋਕੀਨ ਸਨ ਅਤੇ ਉਹ ਆਪਣੇ ਮਾਤਾ ਪਿਤਾ ਤੋਂ ਮਿਲਦੀ ਜੇਬ ਖਰਚੀ ਦੇ ਪੈਸਿਆਂ ਦੀ ਕਿਤਾਬਾਂ ਖਰੀਦਦੇ ਸਨ ਅਤੇ ਓਹਨਾ ਨੇ ਆਪਣੇ ਘਰ ਵਿੱਚ ਹੀ ਇੱਕ ਲਾਇਬ੍ਰੇਰੀ ਬਣਾ ਰੱਖੀ ਸੀ.ਗਿੱਲ ਪੜਨ ਵਿੱਚ ਹੋਸ਼ਿਆਰ ਸਨ ਕਿ ਓਹਨਾ ਨੇ ਆਈ ਏ ਐਸ ਦਾ ਇਮਤਿਹਾਨ ਵੀ ਬੜੀ ਆਸਾਨੀ ਨਾਲ ਪਾਸ ਕਰ ਲਿਆ ਸੀ,ਪਰ ਓਹਨਾ ਦਾ ਸੁਪਨਾ ਹੀ ਕੁਝ ਹੋਰ ਸੀ,ਗਿੱਲ ਬਚਪਨ ਤੋਂ ਹੀ ਇੱਕ “ਕੋਪ”ਦੇ ਰੂਪ ਵਿੱਚ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਸਨ ਅਤੇ ਜੁਰਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਦੇਸ਼ ਤੋਂ ਸਾਫ ਕਰਨਾ ਚਾਹੁੰਦੇ ਸਨ ਜਿਸਦਾ ਕਾਰਣ ਰਿਹਾ ਕਿ ਗਿੱਲ ਨੇ ਆਈ ਏ ਐਸ ਪਾਸ ਕਰਨ ਤੋਂ ਬਾਅਦ ਵੀ ਆਈ ਪੀ ਐਸ ਦੀ ਪਰੀਖਿਆ ਦਿੱਤੀ ਅਤੇ ਆਪਣੀ ਸਾਰੀ ਉਮਰ ਦੇਸ਼ ਦੇ ਲਈ ਕੁਰਬਾਨ ਕਰ ਦਿੱਤੀ.
ਗੋਲੀ ਦਾ ਬਦਲਾ ਗੋਲੀ
ਅੱਤਵਾਦ ਨੂੰ ਖੱਤਮ ਕਰਨ ਦੇ ਲਈ ਗਿੱਲ ਹਮੇਸ਼ਾ ਹੀ ਕਹਿੰਦੇ ਸਨ ਕਿ ਦੁਸ਼ਮਣ ਨੂੰ ਉਸਦੀ ਭਾਸ਼ਾ ਦੇ ਵਿੱਚ ਹੀ ਜਵਾਬ ਦੇਣਾ ਚਾਹੀਦਾ ਹੈ ਤੇ ਗੋਲੀ ਦੇ ਬਦਲੇ ਗੋਲੀ ਦਾ ਜਵਾਬ ਦੇਣਾ ਹੀ ਉਹ ਸਹੀ ਸਮਝਦੇ ਸਨ ਅਤੇ ਇਹੀ ਕਾਰਣ ਰਿਹਾ ਕਿ ਉਨਾ ਤੇ ਨਕਲੀ ਇੰਨਕਾਉਟਰਾਂ ਦਾ ਦੋਸ਼ ਵੀ ਲੱਗਿਆ ਪਰ ਪੰਜਾਬ ਚ ਅੱਤਵਾਦ ਦੀ ਅੱਗ ਨੂੰ ਗਿੱਲ ਨੇ ਬੜੀ ਬਾਖੂਬੀ ਦੇ ਨਾਲ ਬੁਝਾਇਆ.
ਫੈਸਲਾ ਲੈਣ ਤੇ ਮੋਦੀ ਵੀ ਨਹੀਂ ਦਿੰਦੇ ਸੀ ਕੋਈ ਦਖ਼ਲ.
ਗਿੱਲ ਦੇ ਫੈਸਲਿਆਂ ਤੇ ਭਾਰਤ ਦੇ ਪ੍ਰਧਾਨ ਸੇਵਕ ਨਰੇਂਦਰ ਮੋਦੀ ਵੀ ਕਦੇ ਦਖਲਅੰਦਾਜੀ ਨਾ ਕਰ ਸਕੇ,ਗੁਜਰਾਤ ਦੰਗਿਆਂ ਦੇ ਸਮੇਂ PM ਮੋਦੀ ਉਸ ਸਮੇ ਗੁਜਰਾਤ ਦੇ ਮੁੱਖ ਮੰਤਰੀ ਸਨ,ਗੁਜਰਾਤ ਦੰਗਿਆਂ ਦੇ ਦੌਰਾਨ ਮੋਦੀ ਗਿੱਲ ਨੂੰ ਸੁਰੱਖਿਆ ਸਲਾਹਕਾਰ ਬਣਾ ਗੁਜਰਾਤ ਲੈ ਗਏ ਸਨ ਅਤੇ ਰਾਜ ਦੇ ਵਿੱਚ ਸ਼ਾਂਤੀ ਦੇ ਲਈ ਇੱਕ ਵੱਡੀ ਜਿੱਮੇਦਾਰੀ ਗਿੱਲ ਨੂੰ ਸੋਂਪੀ ਗਈ.ਉਸ ਦੌਰਾਨ ਗਿੱਲ ਨੇ ਜੋ ਜੋ ਫੈਸਲੇ ਲਏ ਮੋਦੀ ਨੇ ਕਦੇ ਵੀ ਓਹਨਾ ਦੇ ਫੈਸਲੇ ਨੂੰ ਬਦਲੀਆਂ ਨਹੀਂ ਅਤੇ ਪਹਾੜ ਵਾਂਗ ਓਹਨਾ ਦੇ ਫੈਸਲਿਆਂ ਦਾ ਸਾਥ ਦਿੱਤਾ ਜਿਸਦਾ ਨਤੀਜਾ ਇਹ ਨਿਕਲਿਆ ਕਿ ਮੁੜ ਗੁਜਰਾਤ ਦੇ ਵਿੱਚ ਦੰਗਿਆਂ ਦੇ ਅੱਗ ਨਹੀਂ ਮੱਚੀ.
ਗਿੱਲ ਦੀ ਜਿੰਦਗੀ ਦਾ ਇੱਕ ਰਾਜ ਜੋ ਤੁਹਾਨੂੰ ਨਹੀਂ ਪਤਾ ਹੋਵੇਗਾ.
ਬਹੁਤ ਲੋਕਾਂ ਨੂੰ ਗਿੱਲ ਦੀ ਜਿੰਦਗੀ ਦਾ ਇੱਕ ਰਾਜ ਨਹੀਂ ਪਤਾ ਹੋਏਗਾ ਪਰ ਤੁਹਾਨੂੰ ਦੱਸ ਦੇਈਏ ਕਿ ਗਿੱਲ ਨੂੰ ਵਰਿੰਦਾਵਨ ਨਾਲ ਬਹੁਤ ਲਗਾਵ ਸੀ ਅਤੇ ਓਹਨਾ ਨੇ ਵਰਿੰਦਾਵਨ ਦੇ ਵਿੱਚ ਆਪਣਾ ਕਾਫੀ ਸਮਾ ਵੀ ਗੁਜਾਰਿਆ ਅਤੇ ਵਰਿੰਦਾਵਨ ਦੇ ਵਿੱਚ ਰਿਹ ਬ੍ਰਿਜ ਦੇ ਲੋਕਾਂ ਨੂੰ ਟੀ ਬੀ ਦੀ ਬਿਮਾਰੀ ਤੋਂ ਬਚਾਉਣ ਦੇ ਲਈ ਪ੍ਰੋਜੈਕਟ “ਬਲਰਾਮ” ਵੀ ਚਲਾਇਆ ਜਿਸਦਾ ਫਾਇਦਾ ਸੈਂਕੜੇ ਲੋਕਾਂ ਨੂੰ ਹੋਇਆ,ਆਪਣੀ ਖ਼ਰਾਬ ਸਿਹਤ ਤੋਂ ਬਾਅਦ ਉਹ ਦਿੱਲੀ ਚਲੇ ਗਏ ਪਰ ਵਰਿੰਦਾਵਨ ਦੀ ਯਾਦ ਓਹਨਾ ਨੂੰ ਹਮੇਸ਼ਾ ਆਉਂਦੀ ਰਹੀ.
ਕਿ ਸੀ ਗਿੱਲ ਦੀ ਆਖ਼ਿਰੀ ਇੱਛਾ ?
ਆਪਣੀ ਸੇਵਾਵਾਂ ਤੋਂ ਮੁਕਤ ਹੋਣ ਤੋਂ ਬਾਅਦ ਵੀ ਗਿੱਲ ਆਖ਼ਿਰੀ ਸਮੇਂ ਤੱਕ ਆਪਣੇ ਦੇਸ਼ ਦੇ ਲਈ ਸੋਚਦੇ ਰਹੇ,ਓਹਨਾ ਦੀ ਆਖ਼ਿਰੀ ਇੱਛਾ ਸੀ ਕਿ ਉਹ ਕਸ਼ਮੀਰ ਚੋ ਵੀ ਅੱਤਵਾਦ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਸਨ ਪਰ ਖ਼ਰਾਬ ਹੁੰਦੀ ਸਿਹਤ ਤੋਂ ਬਾਅਦ ਇਸ ਦੁਨੀਆ ਤੋਂ ਵਿਦਾ ਲੈਣ ਦੇ ਨਾਲ ਇਹ ਆਖ਼ਿਰੀ ਇੱਛਾ ਓਹਨਾ ਦੇ ਨਾਲ ਹੀ ਚਲੀ ਗਈ.
—
ਮੋਬਾਈਲ ਨੰ: 78886-22251