ਕੈਨੇਡਾ ‘ਚ ਹੋਈ ਜਵਾਨ ਪੁੱਤ ਦੀ ਮੌਤ, ਸਦਮਾ ਨਾ ਸਹਾਰਦਿਆਂ ਮਾਂ ਨੇ ਵੀ ਤੋੜਿਆ ਦਮ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਕਾਠਗੜ੍ਹ ਦੇ ਪਿੰਡ ਐਮਾਂ ਚਾਹਲ ਦੇ ਨੌਜਵਾਨ ਗੁਰਵਿੰਦਰ ਨਾਥ ਪੁੱਤਰ ਕਿਸ਼ਨ ਦੇਵ ਦੀ ਕੈਨੇਡਾ ਵਿੱਚ 24 ਜੁਲਾਈ ਨੂੰ ਮੌਤ ਹੋ ਗਈ। ਪੁੱਤ…

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਕਾਠਗੜ੍ਹ ਦੇ ਪਿੰਡ ਐਮਾਂ ਚਾਹਲ ਦੇ ਨੌਜਵਾਨ ਗੁਰਵਿੰਦਰ ਨਾਥ ਪੁੱਤਰ ਕਿਸ਼ਨ ਦੇਵ ਦੀ ਕੈਨੇਡਾ ਵਿੱਚ 24 ਜੁਲਾਈ ਨੂੰ ਮੌਤ ਹੋ ਗਈ। ਪੁੱਤ ਦੀ ਮੌਤ ਦੀ ਖਬਰ ਸੁਣਦਿਆ ਹੀ ਮਾਂ ਨੂੰ ਅਜਿਹਾ ਡੂੰਘਾ ਸਦਮਾ ਲੱਗਿਆ ਕਿ ਉਸ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੁੱਤ ਦੀ ਮੌਤ ਤੋਂ ਬਾਅਦ ਮਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਹਿਲਾ ਦੀ ਸਥਿਤੀ ਨੂੰ ਦੇਖਦੇ ਹੋਏ ਡੀਐਮਸੀ ਰੈਫਰ ਕਰ ਦਿੱਤਾ ਅਤੇ ਉਥੇ ਇਲਾਜ ਦੌਰਾਨ ਮੌਤ ਹੋ ਗਈ।

ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ਜਿਸਦੀ ਕੈਨੇਡਾ ਵਿਚ ਮੌਤ ਹੋਣ ਤੋਂ ਬਾਅਦ ਮਾਂ ਡੂੰਘੇ ਸਦਮੇ ਵਿਚ ਚਲੀ ਗਈ ਸੀ। ਉਸਦੇ ਪੁੱਤਰ ਦੀ ਕੈਨੇਡਾ ਵਿਚ ਐਮਰਸਨ ਲੇਨ ਨੇੜੇ ਬਿਟੈਨੀਆ ਰੋਡ ਮਿਸੀਸਾਗਾ ਵਿਚ ਹੱਤਿਆ ਕਰ ਦਿੱਤੀ ਗਈ ਸੀ। ਲੜਕਾ ਪੀਜ਼ਾ ਡਲੀਵਰ ਕਰਨ ਜਾ ਰਿਹਾਸੀ  ਜਦੋਂ ਉਸ ’ਤੇ ਹਮਲਾ ਕੀਤਾ ਗਿਆ ਤੇ ਹਮਲਾਵਰ ਉਸਦੀ ਕਾਰ ਲੈ ਕੇ ਵੀ ਫਰਾਰ ਹੋ ਗਏ। 

ਰਾਹਗੀਰਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਜਿਥੇ 24 ਜੁਲਾਈ ਨੂੰ ਉਸਦੀ ਮੌਤ ਹੋ ਗਈ। ਇਹ ਲੜਕਾ 2021 ਵਿਚ ਕੈਨੇਡਾ ਆਇਆ ਸੀ ਅਤੇ ਹੁਣ ਪੁੱਤ ਦੀ ਖ਼ਬਰ ਸੁਣਦਿਆਂ ਮਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਜਿਸਨੂੰ ਇਲਾਜ ਲਈ ਲੁਧਿਆਣਾ ਦੇ ਡੀ ਐਸ ਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਮਾਤਾ ਨਰਿੰਦਰ ਕੌਰ ਦੀ ਵੀ ਮੌਤ ਹੋ ਗਈ ਹੈ। ਮਾਂ -ਪੁੱਤ ਦੇ ਮੌਤ ਦੀ ਖ਼ਬਰ ਸੁਣਦਿਆਂ ਸਾਰੇ ਹੀ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *