ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕਿਸਾਨਾਂ ਤੇ ਪਹਿਲਾ ਹੀ ਮਹਿੰਗਾਈ ਦੀ ਮਾਰ ਪਈ ਹੋਈ ਇਸਦੇ ਬਾਵਜੁਦ ਵੀ ਸਰਕਾਰ ਕਿਸਾਨਾਂ ਦੇ ਬਾਰੇ ਬਿਲਕੁੱਲ ਵੀ ਨਹੀਂ ਸੋਚ ਰਹੀ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਥੈਲੇ ਦੀ ਕੀਮਤ ਨੂੰ ਵਧਾ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਡੀਏਪੀ ਖਾਦ ਦੇ ਥੈਲੇ ਦੀ ਕੀਮਤ ਨੂੰ 1250 ਤੋਂ 1390 ਰੁਪਏ ਹੋ ਗਿਆ ਹੈ। ਜਿਸ ਕਾਰਨ ਕਿਸਾਨਾਂ ਤੇ ਕਰੀਬ ਸਵਾ 200 ਕਰੋੜ ਰੁਪਏ ਦਾ ਬੋਝ ਪੈਣ ਵਾਲਾ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸਦਾ ਭਾਰੀ ਝਟਕਾ ਲੱਗਣ ਵਾਲਾ ਹੈ। ਕੀਮਤ ਵਧਣ ਤੋਂ ਬਾਅਦ ਡੀਏਪੀ ਖਾਦ ਦਾ ਥੈਲਾ ਹੁਣ 140 ਰੁਪਏ ਮਹਿੰਗ ਮਿਲਨ ਵਾਲਾ ਹੈ ਜਿਸ ਕਾਰਨ ਕਿਸਾਨਾਂ ਦਾ ਬੋਝ ਵੱਧਣ ਵਾਲਾ ਹੈ।

