: ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਨੇ ਪੰਜਾਬ ਦੇ ਮੰਤਰੀ ਮੰਡਲ ਵਿੱਚ ਮਾਮੂਲੀ ਰੱਦੋ ਬਦਲ ਕੀਤੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਸੂਬੇ ‘ਚ ਉਦਯੋਗਿਕ ਵਿਕਾਸ ਨੂੰ ਅੱਗੇ ਹੋਰ ਸੁਵਿਧਾਵਾਂ ਦੇਣ ਲਈ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਦਾ ਮਹਿਕਮੇ ਨੂੰ ਆਪਣੇ ਕੋਲ ਲੈ ਲਿਆ ਹੈ।
ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਪਹਿਲਾ ਇਹ ਮਹਿਕਮਾ ਓ.ਪੀ ਸੋਨੀ ਕੋਲ ਸੀ ਪਰ ਹੁਣ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਨਾਲ ਹੀ ਓ.ਪੀ ਸੋਨੀ ਸਕੂਲ ਸਿੱਖਿਆ ਮਹਿਕਮੇ ਦਾ ਵੀ ਕੰਮ ਲਗਾਤਾਰ ਦੇਖਦੇ ਰਹਿਣਗੇ।

