ਗੁਰਦਾਸਪੁਰ ਚ ਅੰਮ੍ਰਿਤਸਰ ਹਮਲੇ ਨੂੰ ਲੈਕੇ ਰੋਸ, ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਕੁੰਨਾ ਨੇ ਫੁੱਕਿਐ ਪੁਤਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਚ ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਚ ਨਿਰੰਕਾਰੀ ਭਵਨ ਚ ਹੋਏ ਗ੍ਰੇਨੇਡ ਹਮਲੇ ਦੇ ਰੋਸ ਵਜੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਕੁੰਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਚ ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਚ ਨਿਰੰਕਾਰੀ ਭਵਨ ਚ ਹੋਏ ਗ੍ਰੇਨੇਡ ਹਮਲੇ ਦੇ ਰੋਸ ਵਜੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਕੁੰਨਾ ਨੇ ਪੰਜਾਬ ਯੂੱਥ ਦੇ ਪ੍ਰਧਾਨ ਦੀ ਅਗੁਵਾਈ ਚ ਦਹਿਸ਼ਤਗਰਦੀ ਦਾ ਪੁੱਤਲਾ ਫੁਕਿਐ | ਇਸ ਮੌਕੇ ਕਾਰਕੁੰਨਾਂ ਨੇ ਪਾਕਿਸਤਾਨ ਅਤੇ ਦਹਿਸ਼ਤਗਰਦੀ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ |

ਪੰਜਾਬ ਯੂੱਥ ਦੇ ਪ੍ਰਧਾਨ ਨੇ ਕਿਹਾ ਕਿ ਪੰਜਬਾ ਪਹਿਲਾ ਤੋਂ ਹੀ ਹਾਈ ਅਲਰਟ ਤੇ ਸੀ ਜਿਸਨੂੰ ਲੈਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਸੁਰੱਖਿਆ ਦੇ ਕਰੜੇ ਪ੍ਰਬੰਧਾਂ ਦੇ ਦਾਅਵੇ ਠੋਕਦੇ ਦਿਖਾਈ ਦੇ ਰਹੇ ਸੀ ਪਰ ਇਸ ਦੇ ਬਾਵਜੂਦ ਦਹਿਸ਼ਤਗਰਦ ਆਪਣੇ ਮਨਸੂਬਿਆਂ ਚ ਕਾਮਯਾਬ ਹੁੰਦੇ ਦਿਖਾਈ ਦਿੱਤੇ | ਜਿਸ ਨਾਲ ਸਾਫ ਜਾਹਿਰ ਹੁੰਦਾ ਹੈ ਸਰਕਾਰ ਦੇ ਦਾਅਵੇ ਖੋਖਲੇ ਨੇ |

Watch Video

https://youtu.be/3TLOz_KgAmA

Leave a Reply

Your email address will not be published. Required fields are marked *