ਡਿਊਟੀ ਪ੍ਰਤੀ ਕੁਤਾਹੀ ਵਰਤਣ ਦੇ ਦੋਸ਼ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਫਤਹਿਗੜ੍ਹ ਸਾਹਿਬ ਅਹੁਦੇ ਤੋਂ ਮੁਅੱਤਲ

ਮੋਹਾਲੀ: ਡਾਇਰੈਕਟਰ  ਜਨਰਲ ਆਫ ਐਜੂਕੇਸ਼ਨ (ਡੀ.ਜੀ.ਐਸ.ਈ) ਵੱਲੋਂ ਕਾਰਵਾਈ ਕਰਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਫਤਿਹਗੜ੍ਹ ਸਾਹਿਬ ਨੂੰ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਸਸਪੈਂਡ…

ਮੋਹਾਲੀ: ਡਾਇਰੈਕਟਰ  ਜਨਰਲ ਆਫ ਐਜੂਕੇਸ਼ਨ (ਡੀ.ਜੀ.ਐਸ.ਈ) ਵੱਲੋਂ ਕਾਰਵਾਈ ਕਰਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਫਤਿਹਗੜ੍ਹ ਸਾਹਿਬ ਨੂੰ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਸਸਪੈਂਡ ਕੀਤਾ ਗਿਆ ਹੈ।

ਸਕੂਲ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਵਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਫਤਿਹਗੜ੍ਹ ਸਾਹਿਬ ਸ੍ਰੀ ਸੁਸ਼ੀਲ ਨਾਥ ਦਾ ਸਸ਼ਪੈਨਸ਼ਨ ਸਮੇਂ ਦੌਰਾਨ ਹੈੱਡ ਕੁਆਰਟਰ ਦਫਤਰ ਡਾਈਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਨਿਯੁਕਤ ਕੀਤਾ ਗਿਆ ਹੈ।
 
ਸਕੂਲ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਵਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਤਿਹਗੜ੍ਹ ਸਾਹਿਬ ਸ੍ਰੀ ਸੁਸ਼ੀਲ ਨਾਥ ਨੂੰ ਆਪਣੀ ਡਿਉਟੀ ਪ੍ਰਤੀ ਲਾਪਰਵਾਹੀ ਵਰਤਣ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਜ਼ਮਾਂਵਲੀ 1970 ਦੇ ਨਿਯਮ 4 (1) ਅਨੁਸਾਰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। 
 
ਉੱਧਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਤਿਹਗੜ੍ਹ ਸਾਹਿਬ ਸ੍ਰੀ ਸੁਸ਼ੀਲ ਨਾਥ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਮੁਅੱਤਲੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਤੇ ਜੋ ਵੀ ਵਿਭਾਗ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਓਹ ਹੁਕਮਾਂ ਦਾ ਪਾਲਣ ਜ਼ਰੂਰ ਕਰਨਗੇ।

Leave a Reply

Your email address will not be published. Required fields are marked *