ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੁਹਾਲੀ ਤੋਂ ਇਕ ਅਜਿਹੇ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਆਪਣੀ ਇਕ ਫਰਜੀ ਪ੍ਰੋਡਕਸ਼ਨ ਕੰਪਨੀ ਨੂੰ ਖੋਲ ਕੇ ਕਈ ਨੌਜਵਾਨਾਂ ਤੋ ਕਰੋੜਾ ਦੀ ਠੱਗੀ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਪਤੀ ਪਤਨੀ ਦੇ ਜੋੜੇ ਨੇ ਆਪਣੀ ਇਕ ਫਰਜੀ ਬਲੂ ਫੌਕਸ ਮੋਸ਼ਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਖੋਲ ਕੇ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਨੌਜਵਾਨਾਂ ਨੂੰ ਆਪਣੇ ਸ਼ਿਕੰਜੇ ਵਿੱਚ ਲਿਆ ਤੇ ਉਹਨਾਂ ਕੋਲੋ ਕਰੋੜਾਂ ਹੀ ਰੁਪਏ ਠੱਗ ਲਏ ਹਨ।
ਪੀੜਿਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਕੰਪਨੀ ਤੇ ਨਿਵੇਸ਼ ਕੀਤਾ ਸੀ ਠੱਗੀ ਜੋੜੇ ਦਾ ਕਹਿਣਾ ਸੀ ਕਿ ਉਹ ਇਸ ਨਿਵੇਸ਼ ਨੂੰ ਞਾਈ ਗੁਣਾ ਕਰਕੇ ਦੇਣਗੇ ਪਰ ਪੀੜਿਤਾਂ ਦੇ ਪੈਸੇ ਫੱਸ ਗਏ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਹੀ ਇਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਇਸ ਜੋੜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

