ਪੰਜਾਬ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਤੇ ਉੱਠੇ ਸਵਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਨੂੰ ਲੈਕੇ ਉਸ ਸਮੇਂ ਅਧਿਕਾਰਿਆ ਦੀ ਲਾਪਰਵਾਹੀ ਸਾਹਮਣੇ ਆਈ ਜਦੋ ਸਾਬਕਾ ਮੁੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਨੂੰ ਲੈਕੇ ਉਸ ਸਮੇਂ ਅਧਿਕਾਰਿਆ ਦੀ ਲਾਪਰਵਾਹੀ ਸਾਹਮਣੇ ਆਈ ਜਦੋ ਸਾਬਕਾ ਮੁੱਖ ਮੰਤਰੀ ਦੇ ਕੋਲ ਹਥਿਆਰਬੰਦ ਅਣਪਛਾਤਾ ਵਿਅਕਤੀ ਉਹਨਾਂ ਦੇ ਕਾਫਿਲੇ ਕੋਲ ਪਹੁੰਚਿਆ।

parkash singh badal

ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਬਠਿੰਡਾ ਦੇ ਪਿੰਡ ਨੰਗਗੜ੍ਹ ਵਿੱਚ ਵਾਪਰੀ ਹੈ ਜਦੋ ਸਾਬਕਾ ਸੀਐਮ ਆਪਣੇ ਪਿੰਡ ਜਾ ਰਹੇ ਸੀ। ਇਸ ਸਮੇਂ ਉਹਨਾਂ ਕੋਲ ਥਾਣਾ ਮੁੱਖੀ ਮੌਜੂਦ ਸੀ। ਥਾਣਾ ਮੁੱਖੀ ਦੇ ਨਾਲ ਉਹਨਾਂ ਦਾ ਰਸੋਇਆ ਵੀ ਮੌਜੂਦ ਸੀ ਜਿਸ ਦੀ ਜਦੋ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸਰਕਾਰੀ ਹਥਿਆਰ ਬਰਾਮਦ ਹੋਇਆ। ਇਸ ਮਾਮਲੇ ਤੋਂ ਬਾਅਦ ਸਾਬਕਾ ਸੀਐਮ ਦੀ ਸੁਰੱਖਿਆ ਨੂੰ ਲੈਕੇ ਕਈ ਸਵਾਲ ਉੱਠ ਰਹੇ ਹੈ। ਫਿਲਹਾਲ ਅਧਿਕਾਰਿਆ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *