ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗਿਆ। ਇਸ ਦੌਰਾਨ ਕਾਨੂੰਨ ਵੀ ਛਿੱਕੇ ਤੇ ਟੰਗ ਕੇ ਨੌਜਵਾਨ ਨਾਲ ਬੇਹਿਰਮੀ ਨਾਲ ਕੁੱਟਿਆ ਗਿਆ। ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦਾ ਹੈ ਜਿੱਥੇ ਕੁਝ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ।
https://www.facebook.com/LivingIndiaNewschannel/videos/261713177865811/
ਮਿਲੀ ਜਾਣਕਾਰੀ ਅਨੁਸਾਰ ਪੀੜਤ ਦੀ ਭੈਣ ਨਾਲ ਇਕ ਨੌਜਵਾਨ ਨੇ ਛੇੜਛਾੜ ਕੀਤੀ ਸੀ ਉਸ ਸਮੇਂ ਨੌਜਵਾਨ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਤੋਂ ਆਪਣੇ ਕੀਤੇ ਕੰਮ ਤੋਂ ਮੁਆਫੀ ਮੰਗਵਾਈ ਸੀ ਇਹ ਸਾਰਾ ਮਾਮਲਾ ਇਸ ਕੁੱਟਮਾਰ ਤੋਂ ਇਕ ਦਿਨ ਪਹਿਲਾ ਦਾ ਹੀ ਸੀ।
ਪਰ ਆਰੋਪੀ ਨੇ ਨੌਜਵਾਨ ਤੋਂ ਬਦਲਾ ਲੈਣ ਲਈ ਆਪਣੇ ਦੋਸਤਾਂ ਨਾਲ ਮਿਲਕੇ ਉਸ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਨੇ ਆਰੋਪਿਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


