ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਰਾਲੀ ਸਾੜਣ ਕਾਰਨ ਕਈ ਲੋਕਾਂ ਲਈ ਪਰੇਸ਼ਾਨੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਪਰਾਲੀ ਸਾੜਣ ਤੋਂ ਹੋਏ ਧੁੰਏ ਕਾਰਨ ਪਹਿਲਾ ਭਿਆਨਕ ਹਾਦਸਾ ਹੋੋਇਆ। ਦੱਸ ਦਈਏ ਕਿ ਇਹ ਭਿਆਨਕ ਹਾਦਸਾ ਬਠਿੰਡਾ-ਰਾਮਪੁਰਾ ਰੋਡ ਤੋ ਹੋਇਆ।
ਜਿੱਥੇ ਪਰਾਲੀ ਦੇ ਧੂੰਏਂ ਕਾਰਨ ਦਰਜਨ ਦੇ ਕਰੀਬ ਕਾਰਾਂ ਆਪਸ ਵਿੱਚ ਟਕਰਾ ਗਈਆਂ। ਇਸ ਭਿਆਨਕ ਹਾਦਸੇ ਤੋਂ ਬਾਅਦ ਲੋਕਾਂ ਵਿੱਚਾ ਕਾਫੀ ਦਹਸ਼ਿਤ ਫੈਲ ਗਈ।
ਇਸ ਹਾਦਸੇ ‘ਚ ਕਿਸੇ ਦੀ ਵੀ ਜਾਨ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ। ਪਰ ਮਾਮੂਲੀ ਚੋਟਾਂ ਜਰੂਰ ਆਇਆ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।




