ਕਦੋਂ ਜਾਗੇਗੀ ਪੰਜਾਬ ਸਰਕਾਰ- ਪੰਜਾਬ ਦਾ ਇਕ ਹੋਰ ਪੁੱਤ ਹੋਈ ਨਸ਼ੇ ਦਾ ਸ਼ਿਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਨਸ਼ੇ ਦੇ ਕਾਰਨ ਕਈ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਪਰ ਪੰਜਾਬ ਸਰਕਾਰ ਨਸ਼ੇ ਨੂੰ ਲੈਕੇ ਆਪਣੀ ਸਖਤੀ ਨਹੀਂ ਬਰਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਨਸ਼ੇ ਦੇ ਕਾਰਨ ਕਈ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਪਰ ਪੰਜਾਬ ਸਰਕਾਰ ਨਸ਼ੇ ਨੂੰ ਲੈਕੇ ਆਪਣੀ ਸਖਤੀ ਨਹੀਂ ਬਰਤ ਰਹੀ ਹੈ। ਇਸੇ ਤਰ੍ਹਾਂ ਦਾ ਇਕ ਹੋਰ ਤਾਜਾ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੋਰ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 25 ਸਾਲਾ ਨੌਜਵਾਨ  ਸਿਵਨਾ ਉਰਫ ਸੋਨੂ ਦੀ ਨਸ਼ੇ ਦੀ ਓਵਰਡੋਜ ਦੇ ਕਾਰਨ ਮੌਤ ਹੋ ਗਈ।

Punjab Youth  ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋ ਉਸਨੂੰ ਨਸ਼ੇ ਦੀ ਲੱਤ ਲੱਗੀ ਹੋਈ ਸੀ. ਜਿਸ ਕਾਰਨ ਉਹਨਾਂ ਨੇ ਨੌਜਵਾਨ ਦੀ ਨਸ਼ੇ ਦੀ ਲੱਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਨਸ਼ਾ ਕਰਨ ਦੀ ਆਦਤ ਖਤਮ ਨਾ ਹੋਈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪਹਿਲਾ ਉਹ ਸ਼ਰਾਬ ਪੀਂਦਾ ਸੀ ਪਰ ਹੌਲੀ ਹੌਲੀ ਉਹ ਨਸੇ ਦਾ ਟੀਕਾ ਵੀ ਲਗਾਉਣ ਲਗ ਪਿਆ। ਨਸ਼ੇ ਦੇ ਕਾਰਨ ਹੀ ਉਸਦੀ ਮੌਤ ਹੋ ਗਈ।

Punjab Youth

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ ਨੌਜਵਾਨ ਦਾ ਵਿਆਹ ਹੋ ਚੁੱਕਾ ਸੀ ਤੇ ਉਸਦੇ ਦੋ ਬੱਚੇ ਵੀ ਸੀ। ਨਸ਼ੇ ਦੀ ਗੰਦੀ ਲੱਤ ਦੇ ਕਾਰਨ ਉਸਦੀ ਪਤਨੀ ਉਸਨੁੰ ਛੱਡ ਕੇ ਚਲੀ ਗਈ ਸੀ ਪਰ ਉਸਨੇ ਨਸ਼ਾ ਕਰਨਾ ਨਹੀਂ ਛੱਡਿਆ। ਇਹ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਨਸ਼ੇ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੋਵੇ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਪੰਜਾਬ ਸਰਕਾਰ ਨਸੇ ਤੇ ਠੱਲ ਪਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

Leave a Reply

Your email address will not be published. Required fields are marked *