ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਵਿੱਚ ਕਾਂਗਰਸੀ ਨੇਤਾ ਗੁਰਕੀਰਤ ਸਿੰਘ ਥੂਹੀ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਨੇਤਾ ਗੁਰਕੀਰਤ ਸਿੰਘ ਥੂਹੀ ਦੀ ਕਾਰ ਪਟਿਆਲਾ-ਸੰਗਰੂਰ ਹਾਈਵੇਅ ਤੇ ਇਕ ਡਿਵਾਈਡਰ ਨਾਲ ਟਕਰਾ ਗਈ।
ਇਕ ਟੱਕਰ ਇਹਨੀ ਭਿਆਨਕ ਸੀ ਕਿ ਨੇਤਾ ਥੂਹੀ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਨੇਤਾ ਗੁਰਕੀਰਤ ਸਿੰਘ ਥੂਹੀ ਦੀ ਮੌਤ ਦੀ ਖਬਰ ਸੁਣਕੇ ਪਾਰਟੀ ਵਿੱਚ ਸੋਗ ਛਾ ਗਿਆ ਹੈ।

