ਪਰਾਲੀ ਨੂੰ ਸਾੜਣ ਲਈ ਕਿਸਾਨ ਅਮਰੀਕੀ ਉਪਗ੍ਰਹਿ ਨੂੰ ਵੀ ਬਣਾ ਰਹੇ ਮੁਰਖ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪਰਾਲੀ ਸਾੜ ਰਹੇ ਕਿਸਾਨਾਂ ਤੇ ਅਮਰੀਕੀ ਉਪਗ੍ਰਹਿ ਸੈਟੇਲਾਇਟ ਰਾਹੀ ਉਹਨਾਂ ਤੇ ਨਜਰ ਰੱਖ ਰਿਹਾ ਹੈ ਤੇ ਨਾਲ ਹੀ ਜੋ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪਰਾਲੀ ਸਾੜ ਰਹੇ ਕਿਸਾਨਾਂ ਤੇ ਅਮਰੀਕੀ ਉਪਗ੍ਰਹਿ ਸੈਟੇਲਾਇਟ ਰਾਹੀ ਉਹਨਾਂ ਤੇ ਨਜਰ ਰੱਖ ਰਿਹਾ ਹੈ ਤੇ ਨਾਲ ਹੀ ਜੋ ਵੀ ਕਿਸਾਨ ਪਰਾਲੀ ਸਾੜ ਰਹੇ ਹਨ ਉਹਨਾਂ ਦੇ ਚਾਲਾਨ ਵੀ ਕੱਟੇ ਜਾ ਰਹੇ ਹੈ। ਪਰ ਕਿਸਾਨ ਲਗਾਤਾਰ ਪਰਾਲੀ ਸਾੜ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਉਹਨਾਂ ਲਈ ਕੁਝ ਵੀ ਨਹੀਂ ਕਰ ਰਹੀ ਹੈ ਜਿਸ ਕਾਰਨ ਉਹ ਪਰਾਲੀ ਸਾੜ ਰਹੇ ਹਨ ਤੇ ਅਮਰੀਕੀ ਉਪਗ੍ਰਹਿ ਨੂੰ ਵੀ ਧੋਖਾ ਦੇ ਰਹੇ ਹਨ।

paddy straw burning

ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨ ਅਮਰੀਕੀ ਉਪਗ੍ਰਹਿ ਤੋਂ ਬਚਣ ਲਈ ਪਰਾਲੀ ਨੂੰ ਅੱਗ ਲਾ ਕੇ ਉਸਦੇ ਤੁਰੰਤ ਬਾਅਦ ਹੀ ਆਪਣੇ ਖੇਤਾਂ ਵਿੱਚ ਪਾਣੀ ਛੱਡ ਦਿੰਦੇ ਹਨ ਇਸ ਤੋਂ ਬਾਅਦ ਖੇਤਾਂ ਨੂੰ ਟਰੈਕਟਰ ਨਾਲ ਵਾਹ ਦਿੰਦੇ ਹਨ ਜਿਸ ਨਾਲ ਉਹ ਸੈਟੇਲਾਇਟ ਤੋਂ ਖੁਦ ਨੂੰ ਬਚਾ ਲੈਂਦੇ ਹਨ ਤੇ ਨਾਲ ਹੀ ਪਰਾਲੀ ਨੂੰ ਸਾੜ ਵੀ ਲੈਂਦੇ ਹਨ।

paddy

ਇਸ ਤਰ੍ਹਾਂ ਉਹ ਸਰਕਾਰ ਨੂੰ ਵੀ ਚਕਮਾ ਦੇ ਦਿੰਦੇ ਹਨ। ਦੱਸਣਯੋਗ ਗੱਲ ਹੈ ਕਿ ਸੈਟੇਲਾਇਟ ਵੱਧਦੇ ਹੋਏ ਤਾਪਮਾਨ ਦੇ ਨਾਲ ਹੀ ਪਰਾਲੀ ਸਾੜਣ ਵਾਲੇ ਖੇਤਾਂ ਦਾ ਪਤਾ ਲਗਾਉਂਦਾ ਹੈ। ਪਰ ਕਿਸਾਨਾਂ ਦਾ ਇਸ ਤਰ੍ਹਾਂ ਦਾ ਕੰਮ ਕਰਨ ਦੇ ਕਾਰਨ ਤਾਪਮਾਨ ਘੱਟ ਜਾਂਦਾ ਹੈ। ਜਿਸਤੋਂ ਬਾਅਦ ਉਪਗ੍ਰਹਿ ਇਸ ਆਪਣਾ ਕੰਮ ਨਹੀਂ ਕਰ ਪਾਉਂਦਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਦੀਆਂ ਟੀਮਾਂ ਇਸ ਤਰ੍ਹਾਂ ਦੀਆਂ ਕਾਰਵਾਈ ਨੂੰ ਅੰਜਾਮ ਦੇ ਰਹੇ ਪਿੰਡਾ ਦੇ ਕਾਰਨ ਹੀ ਟੀਮਾਂ ਵੱਲੋਂ ਪਿੰਡਾ ਦਾ ਦੌਰਾ ਕੀਤਾ ਜਾਵੇਗਾ।

Leave a Reply

Your email address will not be published. Required fields are marked *