ਮਹਿੰਗਾਈ ਨੂੰ ਲੈਕੇ ਕਾਂਗਰਸ ਮਹਿਲਾ ਵਿੰਗ ਦਾ ਹੱਲਾ ਬੋਲ, ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਹਿੰਗਾਈ ਨੂੰ ਲੈਕੇ ਕਾਂਗਰਸ ਮਹਿਲਾ ਵਿੰਗ ਵੱਲੋਂ ਸੰਗਰੂਰ ਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੰਤਰੀ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਹਿੰਗਾਈ ਨੂੰ ਲੈਕੇ ਕਾਂਗਰਸ ਮਹਿਲਾ ਵਿੰਗ ਵੱਲੋਂ ਸੰਗਰੂਰ ਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰਸੋਈ ਗੈਸ ਦੀ ਅਰਥੀ ਵੀ ਫੂਕੀ | ਐਸਡੀਐੱਮ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਆਏ ਦਿਨ ਮਹਿੰਗਾਈ ਵਧ ਰਹੀ ਹੈ |

ਗੈਸ ਸਿਲੰਡਰ ਦੇ ਭਾਅ ਆਏ ਦਿਨ ਵੱਧ ਰਹੇ ਨੇ | ਲੋਕਾਂ ਦੀ ਜੇਬਾਂ ਚ ਇਸਦਾ ਸਿੱਧਾ ਅਸਰ ਪੈ ਰਿਹਾ ਹੈ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸੱਤਾ ਹਾਸਲ ਕਰਨ ਤੋਂ ਪਹਿਲਾ ਕਈ ਦਾਅਵੇ ਕੀਤੇ ਸੀ | ਜੋ ਅਜੇ ਤੱਕ ਪੂਰੇ ਨਹੀਂ ਕੀਤੇ | ਤੇ ਮਹਿੰਗਾਈ ਦੇ ਮੁੱਦੇ ਨੂੰ ਲੈਕੇ ਮੋਦੀ ਸਰਕਾਰ ਸੱਤਾ ਚ ਆਈ ਸੀ | ਤੇ ਅੱਜ ਮਹਿੰਗਾਈ ਕਾਰਨ ਲੋਕ ਪਰੇਸ਼ਾਨ ਨੇ ਦਿਨੋ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ |

Watch Video

https://youtu.be/rngE88qhtjc

Leave a Reply

Your email address will not be published. Required fields are marked *