ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਹ 3 ਤਸਵੀਰਾਂ ਇਹ ਦੱਸਣ ਲਈ ਕਾਫੀ ਨੇ ਕਿ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦੇ ਨਾਲ ਨਾਲ ਮੁਲਾਜਮਾਂ ਦਾ ਗੁੱਸਾ ਕਿਸ ਕਦਰ ਹੁਣ ਸੜਕਾਂ ਤੇ ਵਿਖਾਈ ਦੇ ਰਿਹਾ ਹੈ | ਅਤੇ ਹੁਣ ਸਰਕਾਰੀ ਮਹਿਕਮੇ ਦੇ ਮੁਲਾਜਮਾਂ ਨੇ ਸੀ ਪੀ ਐਫ ਮੁਲਾਜਮ ਯੂਨਿਯਨ ਪੰਜਾਬ ਦੇ ਬੈਨਰ ਹੇਠ ਪੁਰਾਣੀ ਪੇਂਸ਼ਨ ਸਕੀਮ ਨੂੰ ਬਹਾਲ ਕਰਨ ਨੂੰ ਲੈਕੇ ਪੰਜਾਬ ਕਾਂਗਰਸ ਦੇ ਸਾਂਸਦ ਦੇ ਘਰ ਦੇ ਬਾਹਰ ਮੁਜਾਹਰਾ ਕੀਤਾ |
ਗੁਰਸਾਦਪੁਰ ਦੇ ਜਹਾਜ ਚੌਂਕ ਦੀਆਂ ਇਹ ਤਸਵੀਰਾਂ ਦੱਸ ਰਹੀਆਂ ਨੇ ਕਿ ਮੁਲਾਜਮਾਂ ਵਿੱਚ ਸਰਕਾਰ ਖਿਲਾਫ ਕਿੰਨਾ ਗੁੱਸਾ ਹੈ ਅਤੇ ਆਪਣੀ ਪੁਰਾਨੀ ਪੇਂਸ਼ਨ ਸਕੀਮ ਨੂੰ ਬਹਾਲ ਕਰਨ ਨੂੰ ਲੈਕੇ ਕਿਸ ਤਰ੍ਹਾਂ ਮੁਲਾਜਮਾਂ ਨੇ ਕਾਂਗਰਸ ਸਾਂਸਦ ਸੁਨੀਲ ਜਾਖੜ ਦੇ ਖਿਲਾਫ ਨਾਅਰੇਬਾਜੀ ਕੀਤੀ | ਇਹਨਾਂ ਹੀ ਨਹੀਂ ਮੁਲਾਜਮਾਂ ਨੇ ਤਾਂ ਸੁਨੀਲ ਜਾਖੜ ਲਾਪਤਾ ਦੇ ਪੋਸਟਰ ਵੀ ਲਾਏ |
Watch Video
https://youtu.be/x6aLwn4DPHQ
