ਗਰਭਵਤੀ ਮਹਿਲਾ ਦੀ ਮੌਤ: ਪਰਿਵਾਰਕ ਮੈਂਬਰ ਨੇ ਦਿੱਤਾ ਧਰਨਾ, ਦੋਸ਼ੀ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਕਾਹਨੂਵਾਲ ਚੌਂਕ ਚ ਮੌਤ ਦੇ ਮਾਮਲੇ ਚ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਮ੍ਰਿਤਕ ਦੇ ਪਰਿਵਾਰ ਵਾਲੀਆਂ ਨੇ ਲਾਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਕਾਹਨੂਵਾਲ ਚੌਂਕ ਚ ਮੌਤ ਦੇ ਮਾਮਲੇ ਚ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਮ੍ਰਿਤਕ ਦੇ ਪਰਿਵਾਰ ਵਾਲੀਆਂ ਨੇ ਲਾਸ਼ ਨੂੰ ਚੌਕ ਦੇ ਵਿੱਚ ਰੱਖ ਕੇ ਧਰਨਾ ਲਗਾਇਆ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵੱਤੀ ਮਹਿਲਾ ਦੀ ਮੌਤ ਹੋਈ ਹੈ | ਤੇ ਡਾਕਟਰਾਂ ਖਿਲਾਫ ਜਲਦ ਕਾਰਵਾਈ ਹੋਣੀ ਚਾਹੀਦੀ ਹੈ |

ਉੱਥੇ ਹੀ ਹਸਪਤਾਲ ਦੀ ਮਾਲਿਕ ਡਾਕਟਰ ਨੇ ਸਾਰੇ ਇਲਜਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ | ਡਾਕਟਰਾਂ ਮੁਤਾਬਿਕ ਮਹਿਵਾ ਦੀ ਸਿਹਤ ਜਿਆਦਾ ਖਰਾਬ ਹੋ ਗਈ ਸੀ.ਜਿਸਤੋ ਬਾਅਦ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ | ਜਿੱਥੇ ਉਸਦੀ ਮੌਤ ਹੋ ਗਈ | ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਲਾਤਾਂ ਨੂੰ ਵੇਖਦੇ ਹੋਏ ਮਾਮਲੇ ਨੂੰ ਸ਼ਾਂਤ ਕਰਵਾਇਆ | ਉਨਾਂ ਕਿਹਾ ਕਿ ਦੋਸ਼ੀਆ ਖਿਲਾਫ ਬੰਨਦੀ ਕਾਰਵਾਈ ਕੀਤੀ ਗਈ |

Watch Video

https://youtu.be/sOT1SCzX7Bw

Leave a Reply

Your email address will not be published. Required fields are marked *