ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਂਗਰਸ ਪਾਰਟੀ ਦੀ ਲੰਬੀ ਰੈਲੀ ਦੇ ਦੌਰਾਨ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਇਕ ਪ੍ਰੋਗਰਾਮ ਕਰਵਾਇਆ ਸੀ ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਕਾਂਗਰਸ ਪਾਰਟੀ ਸ਼ੈਰੀ ਮਾਨ ਦੇ ਪ੍ਰੋਗਰਾਮ ਦੇ ਕਾਰਨ ਕਸੂਤਾ ਫਸ ਗਈ ਹੈ। ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਕਾਰਣ ਕਾਂਗਰਸ ਪਾਰਟੀ ਨੂੰ ਲੱਚਰ ਗੀਤਾਂ ਖਿਲਾਫ ਆਪਣੀ ਆਵਾਜ ਉੱਠਾ ਰਹੇ ਪੰਡਿਤ ਰਾਓ ਨੇ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ।
ਸੂਤਰਾਂ ਤੋ ਪਤਾ ਚੱਲਿਆ ਹੈ ਪੰਡਿਤ ਰਾਓ ਨੇ ਪੰਜਾਬ ਸਰਕਾਰ ਤੋ ਇਸ ਸੰਬੰਧੀ ਲਿਖਤੀ ਜਵਾਬ ਮੰਗਿਆ ਹੈ। ਪੰਡਿਤ ਰਾਓ ਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਪੰਜਾਬ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ ਪਰ ਰੈਲੀ ਵਿੱਚ ਸ਼ੈਰੀ ਮਾਨ ਨੂੰ ਬੁਲਾਉਣਾ ਉਹਨਾਂ ਨੂੰ ਚੰਗਾ ਨਹੀਂ ਲਗਿਆ।
ਨਾਲ ਹੀ ਉਹਨਾਂ ਨੇ ਸ਼ੈਰੀ ਮਾਨ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸ਼ੈਰੀ ਮਾਨ ਦੇ ਵਿਰੁੱਧ ਕੋਰਟ ਚ ਸ਼ਿਕਾਇਤ ਦਰਜ ਕਰਵਾਈ ਹੋਈ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੈਰੀ ਮਾਨ ਨੇ ਲਾ ਕੇ ਤਿੰਨ ਪੈਂਗ, ਅਤੇ ਹੋਸਟਲ ਵਰਗੇ ਗੀਤ ਗਾਏ ਹਨ। ਜਿਸ ਕਾਰਨ ਪੰਜਾਬ ਸਰਕਾਰ ਨੂੰ ਸ਼ੈਰੀ ਮਾਨ ਨੂੰ ਰੈਲੀ ਵਿੱਚ ਨਹੀੰ ਬੁਲਾਉਣਾ ਚਾਹਿਦਾ ਸੀ।


