ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ਭਰ ਚ ਲੋਕ ਪੈਟਰੋਲ ਡੀਜਲ ਦੇ ਵੱਧ ਰਹੇ ਕੀਮਤਾਂ ਦੇ ਕਾਰਣ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਕੇਂਦਰ ਸਰਕਾਰ ਨੇ ਲੋਂਕਾ ਨੂੰ ਰਾਹਤ ਦਿੰਦੇ ਹੋਏ 2.50 ਰੁਪਏ ਕਰ ਦਿੱਤਾ।
ਨਾਲ ਹੀ ਕੇਂਦਰ ਸਰਕਾਰ ਨੇ ਇਹ ਅਪੀਲ ਵੀ ਕੀਤੀ ਕੀ ਰਾਜਾਂ ਦੇ ਸਰਕਾਰਾਂ ਵੀ ਇਸ ਮਾਮਲੇ ਤੇ ਸੋਚਣ। ਜਿਸ ਤੋਂ ਬਾਅਦ ਕਈ ਰਾਜਾਂ ਚ ਪੈਟਰੋਲ ਦੀਆਂ ਕੀਮਤਾਂ ਚ ਲੋਕਾਂ ਨੂੰ ਰਾਹਤ ਦਿੱਤੀ।
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਤੇ ਡੀਜਲ ਦੀ ਕੀਮਤ ਕਟੌਤੀ ਕਰਦੇ ਹੋਏ 4 ਰੁਪਏ ਦੀ ਰਾਹਤ ਦਿੱਤੀ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਹੁਣ ਤਕ ਲੋਕਾਂ ਨੂੰ ਤੱਕ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਹੈ।


