ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ‘ਚ ਲਗਾਤਾਰ ਤਿੰਨ ਦਿਨਾਂ ਤੱਕ ਮੀਂਹ ਨੇ ਆਪਣਾ ਕਹਿਰ ਮਚਾਇਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਮੀਂਹ ਦਾ ਪਾਣੀ ਲੋਕਾਂ ਦੇ ਘਰ ਵਿਚ ਵੜ ਤੇ ਨਾਲ ਹੀ ਕਿਸਾਨਾਂ ਦੀਆ ਫ਼ਾਸਲਾ ਤੇ ਵੀ ਪਾਣੀ ਫੇਰਿਆ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ। ਪਰ ਜਿੱਥੇ ਇਕ ਪਾਸੇ ਜਿੱਥੇ ਲੋਕਾਂ ‘ਚ ਪਾਣੀ ਦੇ ਕਾਰਨ ਹਾਹਾਕਾਰ ਹੋਇਆ ਸੀ।
https://www.youtube.com/watch?v=b-y7qmFDpMY
ਉਥੇ ਹੀ ਦੂਜੇ ਪਾਸੇ ਕੁੱਝ ਲੋਕ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਜੋ ਮੌਤ ਨਾਲ ਖੇਡ ਕੇ ਦੂਜਿਆਂ ਦੀ ਜ਼ਿੰਦਗੀਆਂ ਨੂੰ ਬਚਾ ਰਹੇ ਸੀ। ਇਸ ਤਰ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਇਕ ਨੌਜਵਾਨ ਬੇਜੁਬਾਨ ਜਾਨਵਰ ਦੀ ਜਾਨ ਨੂੰ ਬਚਾ ਰਿਹਾ ਸੀ। ਜਿਵੇ ਕਿ ਵੀਡੀਓ ਚ ਦਿੱਖ ਰਿਹਾ ਹੈ ਕਿ ਨੌਜਵਾਨ ਨੇ ਇਕ ਮੱਝ ਨੂੰ ਪਾਣੀ ਦੇ ਨਾਲ ਹੀ ਰੁੜ੍ਹਦੇ ਹੋਏ ਦੇਖਿਆ ਜਿਸ ਤੋਂ ਬਾਅਦ ਨੌਜਵਾਨ ਨੇ ਬਿਨ੍ਹਾਂ ਕੁੱਝ ਸੋਚੇ ਹੀ ਪਾਣੀ ਚ ਛਲਾਂਗ ਲਗਾ ਦੇਈ ਤੇ ਮੱਝ ਨੂੰ ਪਾਣੀ ਚੋ ਬਹਾਰ ਕੱਢ ਲਿਆ। ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ।
