ਸਿੱਧੂ ਦਾ ਸਫੇਦ ਝੂਠ: ਕਰਤਾਰਪੁਰ ਲਾਂਘੇ ‘ਤੇ ਪਾਕਿਸਤਾਨ ਨੇ ਨਵਜੋਤ ਸਿੱਧੂ ਦੇ ਦਾਅਵੇ ਨੂੰ ਕੀਤਾ ਖਾਰਿਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ  ਲਾਂਘੇ ਨੂੰ ਲੈ ਕਾਫੀ  ਚਰਚਾ ਵਿਚ ਬਣੇ ਹੋਏ ਹਨ ਇਸ ਮਾਮਲੇ ਨੂੰ ਲੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ  ਲਾਂਘੇ ਨੂੰ ਲੈ ਕਾਫੀ  ਚਰਚਾ ਵਿਚ ਬਣੇ ਹੋਏ ਹਨ ਇਸ ਮਾਮਲੇ ਨੂੰ ਲੈ ਕੇ ਸਿੱਧੂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ। ਜਿਸ ‘ਚ ਓਹਨਾ ਨੇ ਕਿਹਾ ਪਾਕਸਿਤਾਨ ਸਰਕਾਰ ਨਾਲ ਕਰਤਾਰਪੁਰ ਲਾਂਘੇ ਦੀ ਗੱਲ ਤੇ ਪਹਿਲ ਕਰਨ ਦੀ ਅਪੀਲ ਕੀਤੀ ਸੀ। ਪਰ ਹੁਣ ਸਿੱਧੂ ਆਪਣੇ ਇਸ ਮਾਮਲੇ ਤੇ ਕਸੂਤਾ ਘਿਰਦੇ ਹੋਏ ਨਜ਼ਰ ਆ ਰਹੇ ਹਨ ਕਿਉਕਿ ਪਾਕਸਿਤਾਨ ਨੇ ਸਿੱਧੂ ਦੇ ਕੀਤੇ ਹੋਏ ਦਾਅਵੇ ਨੂੰ ਖਾਰਿਜ਼ ਕਰ ਦਿੱਤੋ ਹੈ। ਜਿਸ ਤੋਂ ਬਾਅਦ ਸਿੱਧੂ ਨੂੰ ਬਹੁਤ ਵੱਡਾ ਝੱਟਕਾ ਲੱਗਾ ਹੈ।

navjot singh sidhu

ਦੱਸ ਦੇਈਏ ਕਿ ਸਿੱਧੂ ਨੇ ਇਹ ਦਾਅਵਾ ਕਰਿਆ ਸੀ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਨੂੰ ਖੋਲਣ ਲਈ ਰਾਜ਼ੀ ਹੋ ਚੁੱਕਿਆ ਹੈ ਪਰ ਪਾਕਿਸਤਾਨ ਨੇ ਸਿੱਧੂ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਤੋਂ ਬਾਅਦ ਸਿੱਧੂ ਮੁਸ਼ਕਲਾਂ ‘ਚ ਫੱਸ ਚੁੱਕੇ ਹਨ। ਦੱਸਣਯੋਗ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ‘ਚ ਇਮਰਾਨ ਖਾਨ ਦੇ ਸੋਹ ਸਮਾਗਮ ਚ ਗਏ ਸੀ

navjot singh sidhu

ਇਸ ਦੌਰਾਨ ਓਹਨਾ ਨੇ ਪਾਕਸਤਾਨੀ ਆਰਮੀ ਚੀਫ਼ ਨੂੰ ਜਫ਼ੀ ਪਾਈ ਸੀ ਜਿਸ ਤੇ ਭਾਰਤ ਚ ਨਿੰਦਾ ਕੀਤੀ ਜਾ ਰਹੀ ਸੀ ਨਵਜੋਤ ਸਿੰਘ ਸਿੱਧੂ ਜੱਫੀ ਕਰਕੇ ਵੱਡੇ ਵਿਵਾਦ ਚ ਫੱਸ ਗਏ ਸੀ ਵਿਵਾਦ ਚ ਫਸੇ ਹੋਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਓਹਨਾ ਕਰਤਾਰਪੁਰ ਲਾਂਘੇ ਨੂੰ ਖੋਲਣ ਦੀ ਗੱਲ ਕਹਿ ਹੈ ਜਿਸ ਕਾਰਨ ਓਹਨਾ ਨੇ ਆਰਮੀ ਚੀਫ਼ ਨੂੰ ਜੱਫੀ ਪਾਈ ਸੀ

https://www.facebook.com/LivingIndiaNewschannel/videos/300920413827763/

ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਸ ਹੋ ਗਈ ਸੀ ਕਿ ਓਹਨਾ ਦਾ ਲੰਬਾ ਇੰਤਜਾਰ ਖਤਮ ਹੋ ਚੁੱਕਾ ਹੈ ਪਰ ਪਾਕਿਸਤਾਨ ਤੋਂ ਇਸ ਤਰਾਂ ਦਾ ਬਿਆਨ ਸਾਹਮਣੇ ਆਉਣ ਤੋਂ ਬਾਆਦ ਪਤਾ ਚੱਲਦਾ  ਹੈ ਕਿ  ਸਿੱਧੂ ਨੇ ਇਹ ਬਿਆਨ ਰਾਜਨੀਤੀ ਲਈ ਦਿੱਤਾ ਸੀ।

Leave a Reply

Your email address will not be published. Required fields are marked *