School Closed : ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਇਨ੍ਹਾਂ ਸਕੂਲਾਂ ਨੂੰ ਅਗਲੇ ਹੁਕਮਾਂ ਤਕ ਬੰਦ ਰੱਖਣ ਦੇ ਆਦੇਸ਼

ਡੇਰਾ ਬਾਬਾ ਨਾਨਕ : ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਪਾਣੀ ਆਉਣ ਕਾਰਨ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਉਥੇ ਹੀ ਹੁਣ ਉੱਜ ਦਰਿਆ ਦੇ ਗੇਟ ਖੋਲ੍ਹਣ…

ਡੇਰਾ ਬਾਬਾ ਨਾਨਕ : ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਪਾਣੀ ਆਉਣ ਕਾਰਨ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਉਥੇ ਹੀ ਹੁਣ ਉੱਜ ਦਰਿਆ ਦੇ ਗੇਟ ਖੋਲ੍ਹਣ ਤੋਂ ਬਾਅਦ ਰਾਵੀ ਦਰਿਆ ‘ਚ ਵਧੇ ਪਾਣੀ ਦੇ ਪੱਧਰ ਕਾਰਨ ਬਲਜ ਏਰੀਆ ਨਾਲ ਲਗਦੇ ਸਕੂਲ ਡੇਰਾ ਬਾਬਾ ਨਾਨਕ ਸਬ-ਡਵੀਜ਼ਨ ਧਰਮਕੋਟ ਪੱਤਣ, ਵਾਹਲਾਂ, ਗੁਰਚੱਕ, ਤਲਵੰਡੀ ਹਿੰਦੂਆਂ ਮਕੌੜਾ ਪੱਤਣ ਦੇ ਪਾਰ ਸਕੂਲਾਂ ਵਿਖੇ ਛੁੱਟੀਆਂ ਕਰਨ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸਿੱਖਿਆ ਵਿਭਾਗ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਸੰਦੇਸ਼ ਜਾਰੀ ਕੀਤਾ ਗਿਆ ਹੈ।

ਰਾਵੀ ਦਰਿਆ ਦੇ ਪਾਰ ਏਰੀਆ (ਡੇਰਾ ਬਾਬਾ ਨਾਨਕ ਸਬ ਡਵੀਜ਼ਨ) ਅਤੇ ਮਕੌੜਾ ਪੱਤਣ ਤੋਂ ਪਾਰ ਸਕੂਲਾਂ ‘ਚ ਉੱਜ ਦਰਿਆ ਤੋਂ ਜ਼ਿਆਦਾ ਪਾਣੀ ਆਉਣ ਕਾਰਨ ਡਿਪਟੀ ਕਮਿਸ਼ਨਰ ਵੱਲੋਂ ਮਿਲੇ ਹੁਕਮਾਂ ਦੀ ਪਾਲਣਾ ਹਿੱਤ ਸਕੂਲਾਂ ਵਿਖੇ ਹਾਲਾਤ ਠੀਕ ਹੋਣ ਤਕ ਛੁੱਟੀਆਂ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਬੰਦ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *