Navratri 2023 : ਨਰਾਤਿਆਂ ਦੌਰਾਨ ਜਾਣੋ ਵਰਤ ‘ਚ ਕੀ ਖਾਈਏ ਤੇ ਕੀ ਨਹੀਂ

Navratri 2023 : ਨੌਂ ਦਿਨਾਂ ਨਵਰਾਤਰੀ ਤਿਉਹਾਰ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਵਰਤ ਰੱਖਣਗੇ ਪਰ ਵਰਤ ਰੱਖਣ ਦੇ ਨਿਯਮ…

Navratri 2023 : ਨੌਂ ਦਿਨਾਂ ਨਵਰਾਤਰੀ ਤਿਉਹਾਰ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਵਰਤ ਰੱਖਣਗੇ ਪਰ ਵਰਤ ਰੱਖਣ ਦੇ ਨਿਯਮ ਹਨ। ਖਾਸ ਤੌਰ ‘ਤੇ ਜਦੋਂ ਵਰਤ ਇਕ ਦਿਨ ਤੋਂ ਜ਼ਿਆਦਾ ਰੱਖਣਾ ਹੋਵੇ ਤਾਂ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਫੀਲਡ ਵਰਕ ਕਰਨਾ ਪੈਂਦਾ ਹੈ ਜਾਂ ਜੋ ਕਸਰਤ ‘ਤੇ ਧਿਆਨ ਦਿੰਦੇ ਹਨ, ਉਨ੍ਹਾਂ ਨੂੰ ਵਰਤ ਦੌਰਾਨ ਵੀ ਆਪਣੀ ਖੁਰਾਕ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਵਰਤ ਰੱਖਣ ਵਾਲਿਆ ਲਈ ਡਾਕਟਰ ਦੀ ਰਾਏ

ਨਿਊਟ੍ਰੀਸ਼ਨਿਸਟ ਡਾ. ਸੁਖਵਿੰਦਰ ਸਿੰਘ ਅਨੁਸਾਰ ਵਰਤ ਰੱਖਣ ਵਾਲੇ ਵਿਅਕਤੀ ਨੂੰ ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ, ਇਸ ਲਈ ਕੁਝ ਸਬਜ਼ੀਆਂ, ਫਲਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੋਵੇਗੀ। ਵਰਤ ਕਰੋ ਪਰਤੁਸੀਂ ਆਲੂ ਤੇ ਲੌਕੀ ਦੀ ਸਬਜ਼ੀ ਖਾ ਸਕਦੇ ਹੋ। ਤੁਸੀਂ ਵਰਤ ਰੱਖਣ ਲਈ ਖਿਚੜੀ ਜਾਂ ਵਰਤ ਦੌਰਾਨ ਜੋ ਵੀ ਪਸੰਦ ਕਰਦੇ ਹੋ, ਉਹ ਖਾ ਸਕਦੇ ਹੋ।

ਦੁੱਧ ਅਤੇ ਪਨੀਰ ਦਾ ਸੇਵਨ ਕਰੋ 

ਸਵੇਰੇ-ਸ਼ਾਮ ਦੁੱਧ ਜ਼ਰੂਰ ਪੀਓ, ਇਸ ਤੋਂ ਇਲਾਵਾ ਪਨੀਰ ਦਾ ਸੇਵਨ ਕਰੋ। ਪਨੀਰ ਨੂੰ ਹਲਕਾ ਜਿਹਾ ਭੁੰਨ ਕੇ ਖਾਧਾ ਜਾ ਸਕਦਾ ਹੈ। ਇਸ ਨਾਲ ਊਰਜਾ ਬਣੀ ਰਹੇਗੀ। ਵਰਤ ਦੌਰਾਨ ਤੁਹਾਨੂੰ ਰੋਜ਼ਾਨਾ ਇਕ ਮੁੱਠੀ ਸੁੱਕੇ ਮੇਵੇ ਖਾਣੇ ਚਾਹੀਦੇ ਹਨ। ਇਸ ਨਾਲ ਤੁਹਾਡੇ ਸਰੀਰ ‘ਚ ਤਾਕਤ ਬਣੀ ਰਹੇਗੀ। ਤੁਸੀਂ ਰੋਜ਼ਾਨਾ ਰੋਸਟਿਡ ਮਖਾਨੇ ਵੀ ਖਾਓ। 6 ਬਦਾਮ, 15 ਤੋਂ 20 ਕਿਸ਼ਮਿਸ਼ ਅਤੇ 2 ਅਖਰੋਟ ਭਿਉਂ ਕੇ ਖਾਓ।

Leave a Reply

Your email address will not be published. Required fields are marked *