Raksha Bandhan Shubh Muhurat : ਰੱਖੜੀ 30 ਜਾਂ 31 ਅਗਸਤ ਨੂੰ ? ਜੋਤਿਸ਼ੀਆਂ ਨੇ ਦੱਸਿਆ ਸ਼ੁੱਭ ਮਹੂਰਤ

ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਆ ਰਿਹਾ ਹੈ ਜਿਸ ਤੋਂ ਪਹਿਲਾਂ ਬਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਵਿੱਚ ਨਵੇਂ ਡਿਜ਼ਾਈਨ ਦੀਆਂ ਰੱਖੜੀਆਂ ਦਾ…

ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਆ ਰਿਹਾ ਹੈ ਜਿਸ ਤੋਂ ਪਹਿਲਾਂ ਬਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਵਿੱਚ ਨਵੇਂ ਡਿਜ਼ਾਈਨ ਦੀਆਂ ਰੱਖੜੀਆਂ ਦਾ ਰੁਝਾਨ ਚੱਲਿਆ ਹੋਇਆ ਹੈ।  ਰੱਖੜੀ ਦੇ ਸਟਾਲ ‘ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਇੱਥੇ ਸਿਰਫ ਭੈਣਾਂ ਹੀ ਨਹੀਂ ਲੋਕ ਵੀ ਖਰੀਦਦਾਰੀ ਲਈ ਪਹੁੰਚ ਰਹੇ ਹਨ। ਰੱਖੜੀ ਮੌਕੇ ਸਾਰੇ ਬਾਜ਼ਾਰ ਭਰੇ ਪਏ ਹਨ ਅਤੇ ਖਰੀਦਦਾਰੀ ਕੀਤੀ ਜਾ ਰਹੀ ਹੈ।

ਰੱਖੜੀ ਦਾ ਸ਼ੁੱਭ ਮਹੂਰਤ :

ਇਸ ਸਾਲ ਰੱਖੜੀ ਦੇ ਤਿਉਹਾਰ ਦੀਆਂ ਤਰੀਕਾਂ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਜੋਤਿਸ਼ ਵਿੱਦਿਆ ਮੁਤਾਬਿਕ ਰੱਖੜੀ ਦਾ ਸ਼ੁੱਭ ਮਹੂਰਤ 30 ਅਗਸਤ ਰਾਤ 9 ਵਜੇ ਤੋਂ ਸ਼ੁਰੂ ਹੋ ਕੇ 31 ਅਗਸਤ ਸਾਰਾ ਦਿਨ ਤੱਕ ਚੱਲੇਗਾ। ਕੈਲੰਡਰ ਦੇ ਮੁਤਾਬਿਕ ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਦੱਸਿਆ ਜਾ ਰਿਹਾ ਹੈ। ਜੋਤਿਸ਼ ਮੁਤਾਬਿਕ ਰੱਖੜੀ ਬੰਨਣ ਦਾ ਸਭ ਤੋਂ ਸ਼ੁੱਭ ਸਮਾਂ 30 ਅਗਸਤ ਸਵੇਰੇ 10:58 ਮਿੰਟ ਤੋਂ 31 ਅਗਸਤ ਸਵੇਰੇ 7:05 ਤੱਕ ਦਾ ਹੈ। 

ਖੜੀ ਬੰਨਣ ਦੀ ਵਿਧੀ:

ਜੋਤਿਸ਼ ਅਨੁਸਾਰ ਰੱਖੜੀ ਵਾਲੇ ਦਿਨ ਭਰਾ ਨੂੰ ਰੱਖੜੀ ਬੰਨ੍ਹਣ ਤੋਂ ਪਹਿਲਾਂ ਰੱਖੜੀ ਦੀ ਥਾਲੀ ਸਜਾਓ। ਇਸ ਥਾਲੀ ਵਿੱਚ ਕੁਮਕੁਮ, ਅਕਸ਼ਤ, ਪੀਲੀ ਸਰ੍ਹੋਂ, ਦੀਵਾ ਅਤੇ ਰੱਖੜੀ ਰੱਖੋ। ਇਸ ਤੋਂ ਬਾਅਦ ਭਰਾ ਦੇ ਮੱਥੇ ‘ਤੇ ਤਿਲਕ ਲਗਾਇਆ ਜਾਵੇ। ਰੱਖੜੀ ਬੰਨ੍ਹਣ ਤੋਂ ਬਾਅਦ ਭਰਾ ਦੀ ਆਰਤੀ ਕੀਤੀ ਜਾਵੇ ਅਤੇ ਫਿਰ ਮਠਿਆਈ ਖਵਾਈ ਜਾਵੇ।

Leave a Reply

Your email address will not be published. Required fields are marked *