ਚੰਡੀਗੜ੍ਹ: ਕਵਿਤਰੀ ਨੀਰੂ ਜੱਸਲ ਦੀ ਕਿਤਾਬ ‘ਨਾਮ ਤੁਸਾਂ ਆਪ ਰੱਖ ਲੈਣਾ’ ਅਜੋਕੇ ਦੌਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨੀਰੂ ਜੱਸਲ ਨੇ ਕਵਿਤਾਵਾਂ ਦੁਆਰਾ ਔਰਤ-ਮਰਦ ਦੀ ਮਨੋਵਿਰਤੀਆਂ ਦੀਆਂ ਪਰਤਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਕਵਿਤਰੀ ਨੇ ਔਰਤ-ਮਰਦ ਦੇ ਮਨ ਦੀਆਂ ਪਰਤਾਂ ਦੇ ਪਾਰ ਜਾਣ ਤੋਂ ਬਾਅਦ ਵਿਚੋਂ ਉਪਜੀ ਵੇਦਨਾ ਦੀ ਗੱਲ ਕਰਦੀ ਹੈ।
ਕਵਿਤਰੀ ਨੇ ਉਨ੍ਹਾਂ ਕਿਸ਼ੋਰ ਮੁੰਡੇ-ਕੁੜੀਆ ਦੇ ਮਨ ਵਿਚਲੀ ਸੰਵੇਦਨਾ ਨੂੰ ਪੇਸ਼ ਕੀਤਾ ਹੈ ਜੋ ਇਕ ਵੇਦਨਾ ਵਿੱਚ ਸੰਯੋਗੀ ਹੋਣਾ ਚਾਹੁੰਦੇ ਹਨ ਪਰ ਕਈ ਕਾਰਨ ਕਰਕੇ ਉਹ ਮਨ ਦੀ ਚੇਤਨਾ ਤੋਂ ਦੂਰ ਚੱਲ ਜਾਂਦੇ ਹਨ। ਕਵਿਤਰੀ ਵਿੱਚ ਮਨੋਵਿਗਿਆਨੀ ਵਾਂਗ ਮਨ ਨੂੰ ਸਮਝਣ ਦੀ ਸਮਝ ਹੈ ਉਥੇ ਹੀ ਉਹ ਸਮਾਜ ਦੇ ਤਾਣੇ-ਬਾਣੇ ਨੂੰ ਵੀ ਆਪਣੀ ਕਲਮ ਦਾ ਹਿੱਸਾ ਬਣਾਉਂਦੀ ਹੈ।
ਨੀਰੂ ਜੱਸਲ ਦੀ ਕਿਤਾਬ ਬਹੁਮੁੱਲੀ ਹੈ ਇਸ ਲਈ ਪਾਠਕ ਨੂੰ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਵਿਤਾਵਾਂ ਮਨੁੱਖ ਨੂੰ ਇਕ ਵੱਖਰੇ ਸਫ਼ਰ ਵੱਲ ਲੈ ਤੁਰਦੀਆ ਹਨ। ਕਵਿਤਰੀ ਨੇ ਔਰਤ ਦੀ ਸੰਵੇਦਨਾ ਦੇ ਨਾਲ-ਨਾਲ ਮਰਦ ਦੀ ਸੰਵੇਦਨਾ ਨੂੰ ਵੀ ਬੜੇ ਸੁੱਚਜੇ ਢੰਗ ਨਾਲ ਪੇਸ਼ ਕੀਤਾ ਹੈ। ਆਸ ਕਰਦੇ ਹਾਂ ਕਿ ਨੀਰੂ ਜੱਸਲ ਪੰਜਾਬੀ ਮਾਂ ਬੋਲੀ ਦੀ ਇਵੇਂ ਹੀ ਸੇਵਾ ਕਰਦੀ ਰਹੇਗੀ।
Literature: ‘ਨਾਮ ਤੁਸਾਂ ਆਪ ਰੱਖ ਲੈਣਾ’ ਪੁਸਤਕ ਦਾ ਰਿਵਿਊ
ਚੰਡੀਗੜ੍ਹ: ਕਵਿਤਰੀ ਨੀਰੂ ਜੱਸਲ ਦੀ ਕਿਤਾਬ ‘ਨਾਮ ਤੁਸਾਂ ਆਪ ਰੱਖ ਲੈਣਾ’ ਅਜੋਕੇ ਦੌਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨੀਰੂ ਜੱਸਲ ਨੇ ਕਵਿਤਾਵਾਂ ਦੁਆਰਾ…
