ਬ੍ਰਿਟੇਨ PM ਚੋਣਾਂ ‘ਚ ਲਿਜ਼ ਟਰਸ ਨੇ ਮਾਰੀ ਬਾਜ਼ੀ, ਬਣੀ ਪ੍ਰਧਾਨ ਮੰਤਰੀ

ਲੰਡਨ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੀ ਦੌੜ ‘ਚ ਰਿਸ਼ੀ ਸੁਨਕ ਹਾਰ ਗਏ ਹਨ। ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨਵੀਂ ਪ੍ਰਧਾਨ ਮੰਤਰੀ ਵਜੋਂ ਚੁਣ ਲਈ…

ਲੰਡਨ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੀ ਦੌੜ ‘ਚ ਰਿਸ਼ੀ ਸੁਨਕ ਹਾਰ ਗਏ ਹਨ। ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨਵੀਂ ਪ੍ਰਧਾਨ ਮੰਤਰੀ ਵਜੋਂ ਚੁਣ ਲਈ ਗਈ ਹੈ। ਉਹ ਬੋਰਿਸ ਜਾਨਸਨ ਦੀ ਜਗ੍ਹਾ ਲਵੇਗੀ। ਲਿਜ਼ ਟਰਸ ਨੂੰ ਅੱਜ ਸ਼ਾਮ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ। ਲਿਜ਼ ਟਰਸ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਲਿਜ਼ ਟਰਸ ਥੈਰੇਸਾ ਮੇਅ ਅਤੇ ਮਾਰਗਰੇਟ ਥੈਚਰ ਤੋਂ ਬਾਅਦ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ।

Also Read: ਚੀਨ ਦੇ ਸਿਚੁਆਨ ਸੂਬੇ ‘ਚ 6.8 ਤੀਬਰਤਾ ਦਾ ਭੂਚਾਲ, ਹੁਣ ਤੱਕ 21 ਲੋਕਾਂ ਦੀ ਮੌਤ

ਬੋਰਿਸ ਜਾਨਸਨ ਦੇ ਉਤਰਾਧਿਕਾਰੀ ਦੇ ਰੂਪ ਵਿਚ ਪਾਰਟੀ ਮੈਂਬਰਾਂ ਨੂੰ ਸਾਬਕਾ ਚਾਂਸਲਰ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਵਿਚੋਂ ਕਿਸੇ ਇਕ ਨੂੰ ਚੁਣਨਾ ਸੀ। 42 ਸਾਲ ਦੇ ਸੁਨਕ ਨੂੰ ਹੁਣ ਪੀ.ਐੱਮ. ਦੀ ਦੌੜ ਵਿਚ 47 ਸਾਲ ਦੀ ਟਰਸ ਨੇ ਹਰਾ ਦਿੱਤਾ ਹੈ। ਪੀ.ਐੱਮ. ਦੀ ਇਸ ਚੋਣ ਵਿਚ ਕੰਜ਼ਰਵੇਟਿਵ ਪਾਰਟੀ ਦੇ ਕਰੀਬ 1 ਲੱਖ 60 ਹਜ਼ਾਰ ਤੋਂ ਵੱਧ ਮੈਂਬਰਾਂ ਨੇ ਵੋਟ ਪਾਈ। ਚੋਣ ਤੋਂ ਪਹਿਲਾਂ ਆ ਰਹੇ ਸਰਵੇ ਵਿਚ ਵੀ ਦੱਸਿਆ ਜਾ ਰਿਹਾ ਸੀ ਕਿ ਰਿਸ਼ੀ ਇਸ ਦੌੜ ਵਿਚ ਪਿਛੜ ਗਏ ਹਨ। ਬ੍ਰਿਟਿਸ਼ ਭਾਰਤੀ ਨਾਗਰਿਕ ਸੁਨਕ ਨੇ ਚੋਣ ਪ੍ਰਚਾਨ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਜਿੱਤੇ ਤਾਂ ਮਹਿੰਗਾਈ ‘ਤੇ ਲਗਾਮ ਲਗਾਉਣਗੇ ਉੱਥੇ ਟਰਸ ਨੇ ਟੈਕਸ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ।

Also Read: ਅਧਿਆਪਕ ਦਿਵਸ ‘ਤੇ ਕੱਚੇ ਅਧਿਆਪਕਾਂ ਨੂੰ ਤੋਹਫਾ! ਪੰਜਾਬ ਦੇ 8,736 ਕੱਚੇ ਅਧਿਆਪਕ ਹੋਣਗੇ ਰੈਗੂਲਰ

Leave a Reply

Your email address will not be published. Required fields are marked *