ਲੰਡਨ- ਕਈ ਲੋਕ ਕਾਰ ਜਾਂ ਬਾਈਕ ਦੀ ਵੀਆਈਪੀ ਨੰਬਰ ਪਲੇਟ ਲਗਵਾਉਣ ਦੇ ਸ਼ੌਕੀਨ ਹੁੰਦੇ ਹਨ, ਇਸ ਦੇ ਲਈ ਉਹ ਕਿੰਨੇ ਵੀ ਪੈਸੇ ਖਰਚ ਕਰਨ ਲਈ ਤਿਆਰ ਰਹਿੰਦੇ ਹਨ। ਜਿਸ ਤਰ੍ਹਾਂ ਦਾ ਨੰਬਰ ਹੁੰਦਾ ਹੈ, ਉਸੇ ਤਰ੍ਹਾਂ ਨੰਬਰ ਪਲੇਟ ਦੀ ਕੀਮਤ ਵੀ ਹੁੰਦੀ ਹੈ। ਯੂਕੇ ਵਿਚ ਇੱਕ ਨੰਬਰ ਪਲੇਟ (ORG 45M) 1.4 ਕਰੋੜ ਰੁਪਏ ਵਿਚ ਵੇਚੀ ਜਾ ਰਹੀ ਹੈ।
Also Read: ਵੱਡੀ ਖਬਰ: ਅਨਮੋਲ ਰਤਨ ਸਿੱਧੂ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਵਿਨੋਦ ਘਈ ਹੋਣਗੇ ਪੰਜਾਬ ਦੇ ਨਵੇਂ AG
ਕੁਝ ਲੋਕਾਂ ਮੁਤਾਬਕ ਇਸ ਨੰਬਰ ਪਲੇਟ ORG 45M ਨੂੰ ‘Orgasm’ ਵੀ ਪੜ੍ਹਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਨੰਬਰ ਪਲੇਟ ਦੀ ਕੀਮਤ ਇੰਨੀ ਜ਼ਿਆਦਾ ਹੈ। ਸਾਲ 1995 ਵਿਚ ਇਹ ਨੰਬਰ ਪਲੇਟ 48 ਲੱਖ ਰੁਪਏ ਵਿੱਚ ਵਿਕ ਗਈ ਸੀ। ਫਿਰ ਇਸਨੂੰ ਕੈਂਟ (ਯੂਕੇ) ਵਿੱਚ ਰਹਿਣ ਵਾਲੇ 61 ਸਾਲਾ ਐਲਨ ਬੁਰਕੇ ਨੇ ਖਰੀਦਿਆ। ਐਲਨ ਨੇ ਇਹ ਨੰਬਰ ਪਲੇਟ ਆਪਣੀ ਕਾਰ ਵਿਚ ਲਗਾਈ ਸੀ ਪਰ ਉਸ ਦੀ ਪਤਨੀ ਨੇ ਉਸ ਨਾਲ ਇਸ ਕਾਰ ਵਿਚ ਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਨੰਬਰ ਪਲੇਟ ਬ੍ਰਿਟੇਨ ‘ਚ ਇਕ ਵਾਰ ਫਿਰ ਆਨਲਾਈਨ ਵੈੱਬਸਾਈਟ regtransfers.co.uk ‘ਤੇ ਵਿਕਣ ਜਾ ਰਹੀ ਹੈ। ਵੈੱਬਸਾਈਟ ਨਾਲ ਜੁੜੀ ਐਂਜੇਲਾ ਬਾਹਨ ਨੇ ਕਿਹਾ, ਇਹ ਨੰਬਰ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਇਹ ਮਹਿੰਗੀ ਹੈ ਪਰ ਜ਼ਿਆਦਾਤਰ ਨਾਲੋਂ ਵੱਖਰੀ ਹੈ।
ਸਭ ਤੋਂ ਮਹਿੰਗੀ ਨੰਬਰ ਪਲੇਟ
ਯੂਕੇ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ 480 ਮਿਲੀਅਨ ਰੁਪਏ ਵਿੱਚ ਵਿਕੀ ਹੈ। ਵਿਅਕਤੀ ਨੇ ਫੇਰਾਰੀ 250 ਦੀ ’25 0′ ਨੰਬਰ ਪਲੇਟ ਲਈ ਸੀ। ‘ਮਿਰਰ’ ਦੀ ਰਿਪੋਰਟ ਮੁਤਾਬਕ ਜੇਕਰ ਨੰਬਰ ਪਲੇਟ ਦੇ ਵਿਸ਼ਵ ਰਿਕਾਰਡ ਕੀਮਤ ਦੀ ਗੱਲ ਕਰੀਏ ਤਾਂ ਇਹ ਸਾਊਦੀ ਅਰਬ ਦੇ ਇਕ ਵਿਅਕਤੀ ਦੇ ਨਾਂ ਹੈ। ਉਸ ਨੇ ਕਾਰ ਦੀ ਨੰਬਰ ਪਲੇਟ ‘ਤੇ ‘1’ ਲਿਖਿਆ ਹੋਇਆ ਸੀ। ਜਿਸ ਨੂੰ 95.95 ਕਰੋੜ ਰੁਪਏ ‘ਚ ਖਰੀਦਿਆ ਗਿਆ ਸੀ।



