ਦੱਖਣੀ ਅਫਰੀਕਾ: ਜੋਹਾਨਸਬਰਗ ਦੇ ਬਾਰ ‘ਚ ਗੋਲੀਬਾਰੀ, 14 ਹਲਾਕ

ਜੋਹਾਨਸਬਰਗ– ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਇਕ ਬਾਰ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ,…

ਜੋਹਾਨਸਬਰਗ– ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਇਕ ਬਾਰ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮੁਤਾਬਕ ਜੋਹਾਨਸਬਰਗ ਦੇ ਸੋਵੇਟੋ ਟਾਊਨਸ਼ਿਪ ‘ਚ ਇਕ ਬਾਰ ‘ਚ ਗੋਲੀਬਾਰੀ ਹੋਈ।

Also Read: ‘ਚੰਡੀਗੜ੍ਹ ‘ਚ ਨਹੀਂ ਬਣਨ ਦਿਆਂਗੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ’, ਪੰਜਾਬ ਸਿਹਤ ਮੰਤਰੀ ਦਾ ਵੱਡਾ ਬਿਆਨ

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਇੱਥੇ ਕੁਝ ਲੋਕਾਂ ਦੇ ਇੱਕ ਸਮੂਹ ਨੇ ਇੱਕ ਮਿੰਨੀ ਬੱਸ ਟੈਕਸੀ ਵਿਚ ਆ ਕੇ ਬਾਰ ਦੇ ਗਾਰਡਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੌਤੇਂਗ ਸੂਬੇ ਦੇ ਪੁਲਿਸ ਕਮਿਸ਼ਨਰ ਲੈਫਟੀਨੈਂਟ ਜਨਰਲ ਇਲਿਆਸ ਮਾਵੇਲਾ ਮੁਤਾਬਕ ਘਟਨਾ ਸਥਾਨ ‘ਤੇ ਮਿਲੇ ਕਾਰਤੂਸ ਦੀ ਗਿਣਤੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੋਲੀਬਾਰੀ ‘ਚ ਕਈ ਵਿਅਕਤੀ ਸ਼ਾਮਲ ਸਨ।

Also Read: ‘ਬੇਬੀ’ ਚੀਖ ਕੇ ਰਣਬੀਰ ਨਾਲ ਲਿਪਟ ਗਈ ਆਲੀਆ ਭੱਟ, ਏਅਰਪੋਰਟ ‘ਤੇ ਦਿਖਿਆ ਰੀਅਲ ਲਵ ਸੀਨ

ਪੁਲਿਸ ਮੁਲਾਜ਼ਮ ਇਲਿਆਸ ਮਾਵੇਲਾ ਨੇ ਦੱਸਿਆ ਕਿ ਜਿਸ ਬਾਰ ਵਿਚ ਗੋਲੀਬਾਰੀ ਹੋਈ ਹੈ, ਉਹ ਲਾਇਸੈਂਸੀ ਹੈ। ਘਟਨਾ ਦੇ ਸਮੇਂ ਇੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਅਚਾਨਕ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮੁਲਜ਼ਮਾਂ ਦੀ ਗੋਲੀਬਾਰੀ ਪਿੱਛੇ ਕੀ ਮਕਸਦ ਸੀ।

Leave a Reply

Your email address will not be published. Required fields are marked *