ਮੁੰਬਈ-ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦਾ 23 ਜੂਨ ਨੂੰ ਵਿਆਹ ਹੋਣ ਜਾ ਰਿਹਾ ਹੈ ਪਰ ਇਹ ਰਿਸ਼ਤਾ ਵਿਆਹ ਤੋਂ ਪਹਿਲਾਂ ਹੀ ਚਰਚਾ ਵਿਚ ਆ ਗਿਆ ਹੈ। ਚਰਚਾ ਇਹ ਹੈ ਕਿ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਸ਼ਾਇਦ ਇਸੇ ਕਰ ਕੇ ਹਲਦੀ ਦੀ ਰਸਮ ਸੋਨਾਕਸ਼ੀ ਦੇ ਬਾਂਦਰਾ ਸਥਿਤ ਨਵੇਂ ਘਰ ‘ਚ ਹੋਵੇਗੀ, ਜੋ ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਖਰੀਦਿਆ ਹੈ। ਇਸ ਸੇਰੇਮਨੀ ‘ਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰ ਹੀ ਮੌਜੂਦ ਹੋਣਗੇ ਅਤੇ ਇਸ ਸੇਰੇਮਨੀ ਬਹੁਤ ਹੀ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਸੇ ਕਾਰਨ ਜੋੜੇ ਨੇ ਇਸ ਸੇਰੇਮਨੀ ਲਈ ਅਦਾਕਾਰਾ ਦਾ ਘਰ ਚੁਣਿਆ ਹੈ।
ਅਫਵਾਹ ਦੀ ਮੰਨੀਏ ਤਾਂ ਅਚਾਨਕ ਵਿਆਹ ਦੀ ਖ਼ਬਰ ਨਾਲ ਸੋਨਾਕਸ਼ੀ ਦੇ ਪਰਿਵਾਰ ਦੇ ਲੋਕ ਬਹੁਤ ਖੁਸ਼ ਨਹੀਂ ਹਨ। ਪਹਿਲਾਂ ਖ਼ਬਰ ਸੀ ਕਿ ਸ਼ਤਰੂਘਨ ਸਿਨਹਾ ਵਿਆਹ ਦੇ ਫੰਕਸ਼ਨਾਂ ‘ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਸੋਨਾਕਸ਼ੀ ਨੇ ਉਨ੍ਹਾਂ ਨੂੰ ਵਿਆਹ ਬਾਰੇ ਨਹੀਂ ਦੱਸਿਆ ਹੈ। ਫਿਰ ਖ਼ਬਰ ਆਈ ਕਿ ਪਿਤਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ ਉਹ ਆਪਣੀ ਲਾਡਲੀ ਧੀ ਦੇ ਵਿਆਹ ‘ਚ ਜ਼ਰੂਰ ਸ਼ਾਮਲ ਹੋਣਗੇ। ਇਹ ਖ਼ਬਰ ਸੋਨਾਕਸ਼ੀ ਦੇ ਮਾਮਾ ਪਹਿਲਾਜ ਨਿਹਲਾਨੀ ਨੇ ਇੱਕ ਨਿਊਜ਼ ਪੋਰਟਲ ‘ਤੇ ਸ਼ੇਅਰ ਕੀਤੀ ਸੀ।
ਲਵ ਸਿਨਹਾ ਨੇ ਪਾਈ ਪੋਸਟ
ਇਸ ‘ਚ ਸੋਨਾਕਸ਼ੀ ਦੇ ਭਰਾ ਲਵ ਸਿਨਹਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਨੇ ਫੈਨਜ਼ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸ਼ੋਸ਼ਲ ਮੀਡੀਆ ‘ਤੇ ਇਹ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ”ਅੱਜ ਤੁਸੀਂ ਕਿਸ ਪਾਸੇ ਹੋਵੋਗੇ? #TwoFace #Duotone #Duality #Throwback #Portrait।”
ਲਵ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਫੋਟੋ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਸੀ। ਇਸ ‘ਚ ਪਹਿਲਾਂ ਹੈਰਾਨੀ ਦੀ ਗੱਲ ਇਹ ਹੈ ਕਿ ਲਵ ਸੋਨਾਕਸ਼ੀ ਨੂੰ ਇੰਸਟਾਗ੍ਰਾਮ ‘ਤੇ ਫਾਲੋ ਨਹੀਂ ਕਰਦੇ ਹਨl
ਫੈਨਜ਼ ਲਵ ਦੀ ਇਸ ਪੋਸਟ ਨੂੰ ਸੋਨਾਕਸ਼ੀ ਦੇ ਵਿਆਹ ਨਾਲ ਜੋੜ ਰਹੇ ਹਨ ਅਤੇ ਵੱਖਰੇ-ਵੱਖਰੇ ਮਤਲਬ ਕੱਢ ਰਹੇ ਹਨ । ਪਹਿਲਾਂ ਵੀ ਲਵ ਨੇ ਆਪਣੀ ਇੱਕ Throwback ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ ‘ਚ ਲਵ ਨੇ ਕੈਪਸ਼ਨ ‘ਚ ਲਿਖਿਆ ਸੀ, ‘ਸਮੇਂ ਦੇ ਨਾਲ ਪਰੇਸ਼ਾਨੀ ਇਹ ਹੈ ਕਿ ਸਾਡੇ ਕੋਲ ਕਦੇ ਵੀ ਸਮੇਂ ਦੀ ਕਮੀ ਨਹੀਂ ਹੁੰਦੀ ਹੈ।’

ਮੈਂ ਇਸ ਮਾਮਲੇ ‘ਤੇ ਕੁਝ ਨਹੀਂ ਕਹਾਂਗਾ
ਇਸ ਤੋਂ ਪਹਿਲਾਂ ਵੀ ਲਵ ਸਿਨਹਾ ਨੇ ਵਿਆਹ ਦੀਆਂ ਖਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।ਉਸ ਨੇ ਕਿਹਾ ਸੀ,”ਮੈਂ ਇਸ ਸਮੇਂ ਮੁੰਬਈ ਤੋਂ ਬਾਹਰ ਹਾਂ ਅਤੇ ਤੁਸੀਂ ਮੈਨੂੰ ਸੋਨਾਕਸ਼ੀ ਦੇ ਵਿਆਹ ਦੀ ਖ਼ਬਰ ‘ਤੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਮਾਮਲੇ ‘ਚ ਮੈਂ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦਾ ਹਾਂ।” ਦੱਸ ਦਈਏ ਕਿ ਲਵ ਦੇ ਵਾਂਗ ਸੋਨਾਕਸ਼ੀ ਦੀ ਮਾਂ ਪੂਨਮ ਸਿਨਹਾ ਵੀ ਸੋਨਾਕਸ਼ੀ ਨੂੰ ਇੰਸਟਾਗ੍ਰਾਮ ‘ਤੇ ਫਾਲੋਅ ਨਹੀਂ ਕਰਦੀ ਹੈ।
ਸੋਸ਼ਲ ਮੀਡੀਆ ਉਤੇ ਪੋਸਟ ਵਾਇਰਲ, ਕੀ ਮਾਂ ਤੇ ਭਰਾ ਨੇ ਸੋਨਾਕਸ਼ੀ ਨੂੰ ਕੀਤਾ ਅਨਫਾਲੋ ?
ਉਧਰ, ਰੈੱਡਡਿਟ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੀ ਮਾਂ ਪੂਨਮ ਅਤੇ ਭਰਾ ਲਵ ਸਿਨ੍ਹਾ ਨੇ ਸੋਨਾਕਸ਼ੀ ਨੂੰ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ, ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਫੋਲੋ ਨਹੀਂ ਕਰਦੇ ਸਨ।
ਦਰਅਸਲ ਰੈੱਡਡਿਟ ‘ਤੇ ਇਕ ਪੋਸਟ ਵਾਇਰਲ ਹੋਈ ਹੈ, ਜਿਸ ਕਾਰਨ ਪ੍ਰਸ਼ੰਸਕ ਸੋਚ ਰਹੇ ਹਨ ਕਿ ਕੀ ਸੋਨਾਕਸ਼ੀ ਅਤੇ ਉਨ੍ਹਾਂ ਦੇ ਪਰਿਵਾਰ ਵਿਚਕਾਰ ਸਭ ਕੁਝ ਠੀਕ ਹੈ? ਇਕ ਯੂਜ਼ਰ ਨੇ ਕਮੈਂਟ ਕੀਤਾ, ‘ਲੱਗਦਾ ਹੈ ਕਿ ਮਾਂ ਅਤੇ ਇਕ ਭਰਾ ਇਸ ਵਿਆਹ ਤੋਂ ਖੁਸ਼ ਨਹੀਂ ਹਨ।’ ਇਕ ਹੋਰ ਨੇ ਕਿਹਾ, ‘ਜੇਕਰ ਇਹ ਜਾਣਬੁੱਝ ਕੇ ਕੀਤਾ ਗਿਆ ਹੈ, ਤਾਂ ਇਹ ਦੁਖਦਾਈ ਹੈ। ਮੈਨੂੰ ਉਮੀਦ ਹੈ ਕਿ ਸੋਨਾਕਸ਼ੀ ਅਤੇ ਉਨ੍ਹਾਂ ਦੇ ਪ੍ਰੇਮੀ ਦਾ ਵਿਆਹ ਲੰਬਾ ਅਤੇ ਸੰਪੂਰਨ ਹੋਵੇਗਾ।’




