ਓਕਲਾਹੋਮਾ : ਅਮਰੀਕਾ (USA) ਵਿਚ ਇਕ ਭਿਆਨਕ ਸੜਕ ਹਾਦਸੇ (Terrible road accident) ਵਿਚ 6 ਵਿਦਿਾਰਥੀਆਂ ਦੀ ਥਾਈਂ ਹੀ ਮੌਤ ਹੋ ਗਈ। ਜਿਸ ਵਾਹਨ ਵਿਚ ਉਹ ਸਵਾਰ ਸਨ ਉਹ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ (Declared dead) ਦਿੱਤਾ ਗਿਆ। ਜਾਣਕਾਰੀ ਮੁਤਾਬਕ ਓਕਲਾਹੋਮਾ (Oklahoma) ਵਿਚ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਦੱਖਣੀ ਓਕਲਾਹੋਮਾ ਵਿਚ 2 ਵਾਹਨਾਂ ਦੀ ਟੱਕਰ (2 vehicle collisions) ਵਿਚ 6 ਵਿਦਿਆਰਥੀਆਂ ਦੀ ਮੌਤ ਹੋ ਗਈ।
ਓਕਲਾਹੋਮਾ ਹਾਈਵੇ ਪੈਟਰੋਲ (ਓ.ਐੱਚ.ਪੀ) ਦੀ ਮਹਿਲਾ ਤਰਜ਼ਮਾਨ ਸਾਰਾ ਸਟੀਵਰਟ ਮੁਤਾਬਕ ਵਿਦਿਆਰਥੀਆਂ ਨੂੰ ਲਿਜਾ ਰਿਹਾ ਵਾਹਨ ਦੁਪਹਿਰ ਨੂੰ ਕਰੀਬ ਸਾਢੇ 12 ਵਜੇ ਟਿਸ਼ੋਮਿੰਗੋ ਵਿਚ ਇਕ ਹੋਰ ਵਾਹਨ ਨਾਲ ਟਕਰਾ ਗਿਆ। ਹਾਦਸੇ ਵਾਲੀ ਥਾਂ ਓਕਲਾਹੋਮਾ ਸਿਟੀ ਤੋਂ ਲਗਭਗ 161 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। ਸਟੀਵਰਟ ਨੇ ਕਿਹਾ ਕਿ ਉਨ੍ਹਾਂ ਕੋਲ ਵਿਦਿਆਰਥੀਆਂ ਦੀ ਸਹੀ ਉਮਰ ਦਾ ਵੇਰਵਾ ਨਹੀਂ ਸੀ। ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਕਾਲੇ ਰੰਗ ਦੇ ਇਕ ਵਾਹਨ ਨੂੰ ਦਿਖਾਇਆ ਗਿਆ ਹੈ। ਟਿਸ਼ੋਮਿੰਗੋ ਪਬਲਿਕ ਸਕੂਲ ਦੇ ਸੁਪਰਡੈਂਟ ਬੌਬੀ ਵੇਟਮੈਨ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਜ਼ਿਲ੍ਹੇ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਮੌਤ ਨਾਲ ‘ਵੱਡਾ ਨੁਕਸਾਨ’ ਹੋਇਆ ਹੈ।
