ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਕਾਮੇਡੀਅਨ ਦਾ ਦੇਹਾਂਤ

ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਕਮੇਡੀਅਨ ਗੁਰਪ੍ਰੀਤ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ…

ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਕਮੇਡੀਅਨ ਗੁਰਪ੍ਰੀਤ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਕੇ ਦਿੱਤੀ।
ਦੱਸਦੇਈਏ ਕਿ ਗੁਰਪ੍ਰੀਤ ਸੋਸ਼ਲ ਮੀਡੀਆ ਸਟਾਰ ਸੀ। ਉਸ ਨੇ ਦਿਲਜੀਤ ਦੁਸਾਂਝ ਨਾਲ ਫਿਲਮ ਛੜਾ ਵਿੱਚ ਸਕ੍ਰੀਨ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋਏ ਸਨ। ਗੁਰਪ੍ਰੀਤ ਕੱਦ ਵਿਚ ਛੋਟੇ ਹੋਣ ਕਾਰਨ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਕੋਈ ਕਹਿ ਸਕਦਾ ਵੀ ਇਹ ਬੰਦਾ ਦੁਨੀਆਂ ਤੋਂ ਚਲਾ ਗਿਆ। ਇਸਨੇ ਹਾਲੇ ਆਪਣੀ ਜ਼ਿੰਦਗੀ ਬਤੀਤ ਵੀ ਨਹੀਂ ਕੀਤੀ ਸੀ। ਦੁਨੀਆਂ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ। ਜਿਹੜਾ ਅਸੀਂ ਫੋਟੋਆਂ ਵਿਚ ਐਕਸ਼ਨ ਕਰਦੇ ਹੁੰਦੇ, ਇਹ ਸਾਨੂੰ ਦੱਸਦਾ ਹੁੰਦਾ ਸੀ ਬਈ ਇਸ ਤਰ੍ਹਾਂ ਕਰਨਾ ਹੈ। ਬੇਬੇ ਬਾਪੂ ਦਾ ਕੱਲਾ-ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ। ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ, ਉਸ ਪਿਓ ‘ਤੇ ਕੀ ਬੀਤਦੀ ਹੋਵੇਗੀ ਜਿਸ ਦਾ ਕੱਲਾ-ਕੱਲਾ ਪੁੱਤ ਛੋਟੀ ਉਮਰ ‘ਚ ਦੁਨੀਆਂ ਤੋਂ ਚਲਿਆ ਗਿਆ।

Leave a Reply

Your email address will not be published. Required fields are marked *