ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਦੁਲਹਨ ਬਣੀ। ਲਹਿੰਗੇ ਵਿਚ ਬ੍ਰਾਈਡਲ ਲੁੱਕ ਵਿਚ ਅਦਾਕਾਰਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੇਹਦ ਖੂਬਸੂਰਤ ਲਗ ਰਹੀ ਸੋਨਮ ਬਾਜਵਾ ਨੇ ਪੀਚ ਰੰਗੀ ਲੇਅਰਡ ਜ਼ਰਦੋਜ਼ੀ ਲਹਿੰਗਾ ਪਹਿਨਿਆ ਹੋਇਆ ਹੈ। ਉਸ ਨੇ ਸਿਰ ‘ਤੇ ਪੀਚ ਰੰਗ ਦੀ ਚੁੰਨੀ ਲਈ ਹੋਈ ਹੈ ਅਤੇ ਇੱਕ ਚੋਕਰ ਹਾਰ ਪਹਿਨ ਕੇ ਕਿਸੇ ਰਿਆਸਤ ਦੀ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਹੈ।

ਦਰਅਸਲ, ਹਾਲ ਹੀ ਵਿਚ ਸੋਨਮ ਬਾਜਵਾ ਬੰਬੇ ਫੈਸ਼ਨ ਵੀਕ ਦਾ ਹਿੱਸਾ ਬਣੀ। ਇਸ ਦੌਰਾਨ ਅਦਾਕਾਰਾ ਦਾ ਬ੍ਰਾਈਡਲ ਲੁੱਕ ਸੁਰਖੀਆਂ ਵਿਚ ਹੈ। ਸੋਨਮ ਦਾ ਇਹ ਰੂਪ ਵੇਖ ਫੈਨਜ਼ ਦੀਆਂ ਨਜ਼ਰਾਂ ਉਨ੍ਹਾਂ ਤੋਂ ਨਹੀਂ ਹੱਟ ਰਹੀਆਂ ਹਨ। ਫੈਨਜ਼ ਦੇ ਨਾਲ ਨਾਲ ਫਿਲਮੀ ਸਿਤਾਰੇ ਵੀ ਤਰੀਫਾਂ ਕਰ ਰਹੇ ਹਨ।
ਦੱਸਦੇਈਏ ਕਿ ਇਸ ਸ਼ੋਅ ਵਿਚ ਸੋਨਮ ਨੇ ਡਿਜ਼ਾਈਨਰ ਨਵਨੀਤ ਦਾ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ ਹੈ। ਆਪਣੀ ਕੁਲੈਕਸ਼ਨ ਬਾਰੇ ਗੱਲ ਕਰਦੇ ਹੋਏ, ਡਿਜ਼ਾਈਨਰ ਨਵਨੀਤ ਨੇ ਕਿਹਾ, “ਇਹ ਸੰਗ੍ਰਹਿ ਪੂਰੀ ਤਰ੍ਹਾਂ ਵਿੰਟੇਜ ਹੈ। ਇਸ ਨੂੰ ਬਣਾਉਣ ਵਿੱਚ ਅੱਠ ਮਹੀਨੇ ਲੱਗੇ ਹਨ। ਇਸ ਵਿੱਚ ਵਿੰਟੇਜ ਅਤੇ ਵਿਰਾਸਤੀ ਤੱਤਾਂ ਨੂੰ ਮੂਰਤੀਮਾਨ ਕੀਤਾ ਗਿਆ ਹੈ ਅਤੇ ਇਸ ਵਿੱਚ ਸਾਰਾ ਜ਼ਰਦੋਜ਼ੀ ਹੈਂਡਵਰਕ ਹੈ।”

ਉਸ ਨੇ ਕਿਹਾ ਕਿ ਸਿਰਫ ਸੋਨਮ ਹੀ ਉਨ੍ਹਾਂ ਦੀ ਰਚਨਾ ਨਾਲ ਇਨਸਾਫ ਕਰ ਸਕਦੀ ਹੈ, “ਮੈਂ ਬਹੁਤ ਖੁਸ਼ ਹਾਂ ਕਿ ਇਹ ਮੇਰਾ ਪਹਿਲਾ ਸ਼ੋਅ ਹੈ।”
‘ਕੈਰੀ ਆਨ ਜੱਟਾ’, ‘ਹੌਂਸਲਾ ਰੱਖ’, ਅਤੇ ‘ਗੁੱਡੀਆਂ ਪਟੋਲੇ’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਸੋਨਮ ਨੇ ਇਸ ਪਹਿਰਾਵੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਇਹ ਇੱਕ ਵਿਰਾਸਤੀ ਪਹਿਰਾਵਾ ਹੈ। ਮੇਰੇ ਖ਼ਿਆਲ ਵਿਚ ਪੰਜਾਬ ਵਿਚ ਲਾੜੀਆਂ ਜ਼ਿਆਦਾਤਰ ਇਸ ਤਰ੍ਹਾਂ ਪਹਿਰਾਵਾ ਪਾਉਂਦੀਆਂ ਹਨ। ਮੈਨੂੰ ਨਹੀਂ ਪਤਾ ਕਿ ਇਸ ਪਹਿਰਾਵੇ ਨੂੰ ਬਣਾਉਣ ਵਿੱਚ ਕਿੰਨੇ ਘੰਟੇ ਲੱਗ ਗਏ। ਇਹ ਮੈਨੂੰ ਸੁੰਦਰ ਅਤੇ ਸ਼ਾਹੀ ਮਹਿਸੂਸ ਕਰਦਾ ਹੈ।”




