ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਦੀਆਂ ਵਿਆਹ ਦੀਆਂ ਤਸਵੀਰਾਂ ਵਾਇਰਲ, ਜਾਣੋ ਕਿੰਨੇ ਫਰੋਲੇ ਸੁਨਹਿਰੀ ਯਾਦਾਂ ਦੇ ਪੰਨੇ

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੁਰਜੀਤ ਬਿੰਦਰੱਖੀਆ ਦੇ ਗੀਤ ਅੱਜ ਵੀ ਸੁਣੇ ਗੁਣਗੁਣਾਏ ਜਾਂਦੇ ਹਨ। ਹਾਲੇ ਵੀ ਪੰਜਾਬ ਵਿਚ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ…

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੁਰਜੀਤ ਬਿੰਦਰੱਖੀਆ ਦੇ ਗੀਤ ਅੱਜ ਵੀ ਸੁਣੇ ਗੁਣਗੁਣਾਏ ਜਾਂਦੇ ਹਨ। ਹਾਲੇ ਵੀ ਪੰਜਾਬ ਵਿਚ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਅਜਿਹਾ ਕੋਈ ਵਿਆਹ ਜਾਂ ਹੋਰ ਸਮਾਗਮ ਨਹੀਂ ਜਿੱਥੇ ਉਨ੍ਹਾਂ ਦੇ ਗੀਤ ਨਾ ਵੱਜਣ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕ ਓਨੇ ਹੀ ਉਤਸ਼ਾਹ ਨਾਲ ਸੁਣਦੇ ਹਨ। ਬੀਤੇ ਦਿਨੀਂ ਮਰਹੂਮ ਗਾਇਕ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੱਲੋਂ ਆਪਣੇ ਪਿਤਾ ਨਾਲ ਜੁੜੀਆਂ ਸੁਨਹਿਰੀ ਯਾਦਾਂ ਸ਼ੇਅਰ ਕੀਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਤੁਸੀਂ ਮਰਹੂਮ ਗਾਇਕ ਦੇ ਵਿਆਹ ਦੀਆਂ ਤਸਵੀਰਾਂ ਦੀ ਝਲਕ ਵੇਖੋਗੇ। 
ਗਾਇਕ ਅਤੇ ਅਦਾਕਾਰ ਗੀਤਾਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬੇਬੇ ਬਾਪੂ ਦੀ ਐਨੀਵਰਸਰੀ ਹੈ ਅੱਜ, ਤੁਹਾਨੂੰ ਪਤਾ ਪਹਿਲੀ ਵਾਰ ਕਿੱਥੇ ਮਿਲੇ ਸੀ ਦੋਵੇਂ… ਅੰਦਾਜ਼ਾ ਲਗਾਓ… ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Gitaj Bindrakhia (@gitajbindrakhia)

Leave a Reply

Your email address will not be published. Required fields are marked *