ਸਲਮਾਨ ਖਾਨ ਦੀ ਜਾਨ ਬਖਸ਼ਣ ਲਈ ਗਿੜਗਿੜਾਉਣ ਲੱਗੀ ਰਾਖੀ ਸਾਵੰਤ, ਗੈਂ.ਗਸਟਰ ਲਾਰੇਂਸ ਬਿਸ਼ਨੋਈ ਕੋਲੋਂ ਮੰਗੀ ਭੀਖ, ਵੇਖੋ ਵੀਡੀਓ 

ਬੀਤੇ ਦਿਨੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋ.ਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਗੈਂ.ਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਵੱਲੋਂ ਸੋਸ਼ਲ ਮੀਡੀਆ ਉਤੇ…

ਬੀਤੇ ਦਿਨੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋ.ਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਗੈਂ.ਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇੰਡਸਟਰੀ ਦੇ ਲੋਕ ਉਨ੍ਹਾਂ ਲਈ ਦੁਆਵਾਂ ਕਰ ਰਹੇ ਹਨ। ਭਾਰਤੀ ਸਿੰਘ ਨੇ ਅਦਾਕਾਰਾ ਦੀ ਸੁਰੱਖਿਆ ਲਈ ਦੁਆ ਕੀਤੀ ਸੀ ਪਰ ਹੁਣ ਰਾਖੀ ਸਾਵੰਤ ਨੇ ਵੀ ਸਲਮਾਨ ਖਾਨ ਦੀ ਜਾਨ ਦੀ ਭੀਖ ਮੰਗੀ ਹੈ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਸਲਮਾਨ ਖਾਨ ਨੂੰ ਆਪਣਾ ਭਰਾ ਮੰਨਦੀ ਹੈ। ਇਸ ਦੌਰਾਨ ਰਾਖੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਲਾਰੇਂਸ ਬਿਸ਼ਨੋਈ ਤੋਂ ਸਲਮਾਨ ਖਾਨ ਦੀ ਜਾਨ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਨੇ ਸਲਮਾਨ ਖਾਨ ਦੇ ਘਰ ਗੋ.ਲੀਬਾਰੀ ਕਰਨ ਵਾਲੇ ਕਥਿਤ ਦੋਸ਼ ਤੇ ਗੈਂ.ਗਸਟਰ ਲਾਰੇਂਸ ਬਿਸ਼ਨੋਈ ਤੋਂ ਅਦਾਕਾਰ ਲਈ ਭੀਖ ਮੰਗੀ ਹੈ। ਵੀਡੀਓ ‘ਚ ਅਦਾਕਾਰਾ ਰੋਂਦੀ ਹੋਈ ਕਹਿੰਦੀ ਹੈ, ਮੇਰੇ ਭਰਾ ਨਾਲ ਅਜਿਹਾ ਨਾ ਕਰੋ। ਮੈਂ ਬਿਸ਼ਨੋਈ ਗਰੁੱਪ ਅੱਗੇ ਹੱਥ ਜੋੜਦੀ ਹਾਂ। ਕਿਰਪਾ ਕਰ ਕੇ ਮੇਰੇ ਭਰਾ ਨਾਲ ਅਜਿਹਾ ਨਾ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਅਜਿਹਾ ਨਾ ਕਰੋ। ਉਹ ਇੱਕ Legend ਹੈ, ਉਸ ਨੇ ਬਹੁਤ ਸਾਰੇ ਲੋਕਾਂ ਦਾ ਘਰ ਵਸਾਇਆ ਹੈ। ਗਰੀਬ ਲੋਕਾਂ ਦਾ ਭਲਾ ਕੀਤਾ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

Leave a Reply

Your email address will not be published. Required fields are marked *