ਪੰਜਾਬੀ ਅਦਾਕਾਰਾ ਤੇ ਕਾਮੇਡੀਅਨ ਬੀਨੂ ਢਿੱਲੋਂ ਅੱਜ ਕੱਲ੍ਹ ਭੂਤਾਂ ਲਈ ਦੀਵਾਨੇ ਹੋਏ ਨਜ਼ਰ ਆ ਰਹੇ ਹਨ। ਉਹ ਭੂਤਾਂ ਦੇ ਜਿਊਂਦੇ ਰਹਿਣ ਲਈ ਦੁਆਵਾਂ ਮੰਗ ਰਹੇ ਹਨ। ਅਜਿਹਾ ਅਸੀਂ ਇਸ ਕਰ ਕੇ ਕਹਿ ਰਹੇ ਹਾਂ ਕਿਉਂਕਿ ਜਲਦ ਹੀ ਬੀਨੂ ਢਿੱਲੋਂ ਤੇ ਅਦਾਕਾਰਾ ਭਾਵਨਾ ਸ਼ਰਮਾ ਦੀ ਫਿਲਮ ‘ਜਿਊੰਦੇ ਰਹੋ ਭੂਤ ਜੀ’ ਲੈ ਕੇ ਦਰਸ਼ਕਾਂ ਦੇ ਰੂ ਬਰੂ ਹੋ ਰਹੇ ਹਨ। ਇਹ ਫਿਲਮ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਡਰਾਏਗੀ ਵੀ। ਜੋ 12 ਅ੍ਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸੇ ਸਬੰਧ ਵਿਚ ਇਸ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਅਤੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਨਵੀਂ ਫਿਲਮ ਆ ਰਹੀ ਹੈ ‘ਜਿਊਂਦੇ ਰਹੋ ਭੂਤ ਜੀ’ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪੁੱਜੇ ਹਾਂ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਪੁੱਜੇ ਹਨ।
ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਹਸਾਊਗੀ ਵੀ ਅਤੇ ਡਰਾਉਗੀ ਵੀ 12 ਤਾਰੀਖ ਨੂੰ ਇਹ ਫ਼ਿਲਮ ਆ ਰਹੀ ਹੈ। ਓਹਨਾ ਨੇ ਕਿਹਾ ਕਿ ਅੱਜ ਉਹ ਵੋਟਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਵੋਟ ਪਾਣਾ ਸਬ ਦਾ ਅਧਿਕਾਰ ਹੈ ਇਸ ਮੌਕੇ ਫ਼ਿਲਮ ਦੀ ਅਦਾਕਾਰਾ ਭਾਵਨਾ ਸ਼ਰਮਾ ਨੇ ਕਿਹਾ ਕਿ ਮੇਰਾ ਟੀਚਰ ਦਾ ਕਿਰਦਾਰ ਕਾਫੀ ਖੂਬਸੂਰਤ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫਿਲਮ ਕਰਨ ਦਾ ਮੌਕਾ ਮਿਲਿਆ। ਸਟਾਰਜ਼ ਨੇ ਕਿਹਾ ਕਿ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ 12 ਤਰੀਕ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਵੇਖਣ ਜਰੂਰ ਜਾਓ ਤੁਹਾਨੂੰ ਬਹੁਤ ਮਜ਼ਾ ਆਵੇਗਾ ,
