ਹਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੀ ਬਾਈਕ ਹਾਦਸੇ ਵਿਚ ਦਰਦਨਾਕ ਮੌਤ

ਮਸ਼ਹੂਰ ਹਾਲੀਵੁੱਡ ਅਦਾਕਾਰ ਚਾਂਸ ਪਰਡੋਮੋ Chance Perdomo ਦੀ 27 ਸਾਲਾ ਉਮਰ ਵਿਚ ਹੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬ੍ਰਿਟਿਸ਼ ਅਮਰੀਕੀ ਅਭਿਨੇਤਾ ਨੇ ਟੈਲੀਵਿਜ਼ਨ ਸ਼ੋਅ…

ਮਸ਼ਹੂਰ ਹਾਲੀਵੁੱਡ ਅਦਾਕਾਰ ਚਾਂਸ ਪਰਡੋਮੋ Chance Perdomo ਦੀ 27 ਸਾਲਾ ਉਮਰ ਵਿਚ ਹੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬ੍ਰਿਟਿਸ਼ ਅਮਰੀਕੀ ਅਭਿਨੇਤਾ ਨੇ ਟੈਲੀਵਿਜ਼ਨ ਸ਼ੋਅ ਚਿਲਿੰਗ ਐਡਵੈਂਚਰਜ਼ ਆਫ ਸਬਰੀਨਾ ਅਤੇ ਜਨਰਲ ਵੀ ਵਿੱਚ ਸ਼ਾਨਦਾਰ ਅਭਿਨੈ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਸ਼ੰਸਕ ਵੀ ਆਪਣੇ ਚਹੇਤੇ ਸਟਾਰ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਨ। ਉਸ ਨੇ Gen V, Moominvalley ਤੇ After We Fell ਵਰਗੀਆਂ ਫਿਲਮਾਂ ਅਤੇ ਸੀਰੀਜ਼ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ।
ਚਾਂਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਕਿਹਾ, “ਇਹ ਭਾਰੀ ਦਿਲਾਂ ਨਾਲ ਹੈ ਕਿ ਅਸੀਂ Chance Perdomo ਦੇ ਇੱਕ ਬਾਈਕ ਹਾਦਸੇ ਵਿੱਚ ਅਚਾਨਕ ਦੇਹਾਂਤ ਦੀ ਖਬਰ ਸਾਂਝੀ ਕਰ ਰਹੇ ਹਾਂ।” ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਸੀ। ਦੁਰਘਟਨਾ ਦੇ ਸਥਾਨ ਜਾਂ ਮਿਤੀ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।” ਉਸ ਨੇ ਕਿਹਾ ਕਿ ਜੋ ਵੀ ਉਸ ਨੂੰ ਜਾਣਦਾ ਸੀ ਉਸ ਨੂੰ ਪਤਾ ਹੈ ਕਿ ਕਲਾ ਲਈ Chance Perdomo ਦਾ ਜਨੂੰਨ ਅਤੇ ਜੀਵਨ ਪ੍ਰਤੀ ਉਸ ਦਾ ਕਿੰਨਾ ਪਿਆਰ ਸੀ।
ਬਿਆਨ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਫਿਲਹਾਲ ਇਹ ਹਾਦਸਾ ਕਿੱਥੇ ਅਤੇ ਕਦੋਂ ਵਾਪਰਿਆ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਦਾਕਾਰ ਦੇ ਦੇਹਾਂਤ ਨਾਲ ਪ੍ਰਸ਼ੰਸਕ ਸਦਮੇ ਵਿੱਚ ਹਨ। ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਸੋਨੀ ਪਿਕਚਰਜ਼ ਟੈਲੀਵਿਜ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *