Diljit Dosanjh Gets Emotional Chamkila Trailer launch: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ਫਿਲਮ ਅਮਰ ਸਿੰਘ ਚਮਕੀਲਾ ਨੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਦਿਨੀਂ ਹੀ ਇਸ ਫਿਲਮ ਦਾ ਟਰੇਲਰ ਲਾਂਚ ਕਰ ਦਿੱਤਾ ਗਿਆ ਹੈ, ਜੋ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰ ਦਿਲਜੀਤ ਦੋਸਾਂਝ ਦੀ ਵੀ ਵੀਡੀਓ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਵੀਡੀਓ ਫਿਲਮ ਅਮਰ ਸਿੰਘ ਚਮਕੀਲਾ ਦੇ ਟਰੇਲਰ ਲਾਂਚ ਦੀ ਹੈ। ਇੱਥੇ ਦਿਲਜੀਤ ਦੋਸਾਂਝ ਭਾਵੁਕ ਹੋ ਗਏ ਤੇ ਆਪਣੇ ਹੰਝੂ ਨਾ ਰੋਕ ਸਕੇ। ਇਹ ਪਹਿਲੀ ਵਾਰ ਹੈ ਜਦੋਂ ਪਬਲਿਕ ਦੇ ਸਾਹਮਣੇ ਦੋਸਾਂਝਾਵਾਲਾ ਆਪਣੇ ਹੰਝੂ ਨਹੀਂ ਰੋਕ ਸਕੇ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਜ਼ਰੂਰ ਦਿਲਜੀਤ ਨੂੰ ਹੌਸਲਾ ਦਿੰਦੀ ਨਜ਼ਰ ਆਈ। ਆਖਿਰ ਦਿਲਜੀਤ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਦੀ ਗੱਲ ਸੁਣ ਕਿਉਂ ਭਾਵੁਕ ਹੋ ਗਏ ਤੁਸੀਂ ਵੀ ਵੇਖੋ Punjabi Grooves ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤਾ ਇਹ ਵੀਡੀਓ….
ਦਰਅਸਲ, ਫਿਲਮ ਨਿਰਦੇਸ਼ਕ ਇਮਤਿਆਜ਼ ਅਲ਼ੀ ਇਸ ਵੀਡੀਓ ਵਿੱਚ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਤਾਰੀਫ ਵਿਚ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਦਿਲਜੀਤ ਨੂੰ ਭਾਵੁਕ ਕਰ ਗਈਆਂ। ਉਨ੍ਹਾਂ ਨਾ ਸਿਰਫ ਦਿਲਜੀਤ ਦੋਸਾਂਝ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਬਲਕਿ ਉਨ੍ਹਾਂ ਨੂੰ ਇੱਕ ਵੱਡਾ ਸਟਾਰ ਵੀ ਦੱਸਿਆ।ਦੱਸ ਦੇਈਏ ਕਿ ਇਸ ਫਿਲਮ ਨੂੰ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਕੀਤਾ ਜਾਏਗਾ। ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਸਿਤਾਰੇ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।




