Sidhu Moose Wala News: ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਮੂਸੇਵਾਲਾ ’ਤੇ ਬਣਾਏਗਾ ਫਿਲਮ

ਮੁੰਬਈ : ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਫਿਲਮ ਜਾਂ ਵੈਬ ਸੀਰੀਜ਼ ਬਣਾਏਗਾ। ਇਸ ਲਈ ਪ੍ਰੋਡਕਸ਼ਨ ਹਾਊਸ ਨੇ ਸਿੱਧੂ ਮੂਸੇਵਾਲਾ ’ਤੇ ਜੁਪਿੰਦਰਜੀਤ…

ਮੁੰਬਈ : ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਫਿਲਮ ਜਾਂ ਵੈਬ ਸੀਰੀਜ਼ ਬਣਾਏਗਾ। ਇਸ ਲਈ ਪ੍ਰੋਡਕਸ਼ਨ ਹਾਊਸ ਨੇ ਸਿੱਧੂ ਮੂਸੇਵਾਲਾ ’ਤੇ ਜੁਪਿੰਦਰਜੀਤ ਸਿੰਘ ਵੱਲੋਂ ਲਿਖੀ ਕਿਤਾਬ ਦੇ ਅਧਿਕਾਰ ਲੈ ਲਏ ਹਨ। ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਕਿਤਾਬ ‘ਮੂਸੇਵਾਲਾ ਨੂੰ ਕਿਸਨੇ ਮਾਰਿਆ? ਪੰਜਾਬ ’ਚ ਹਿੰਸਾ ਦੀ ਕਹਾਣੀ’ ’ਤੇ ਜਾਂ ਤਾਂ ਫਿਲਮ ਬਣਾਈ ਜਾਵੇਗੀ ਜਾਂ ਇਸ ’ਤੇ ਇਕ ਵੈਬ ਸੀਰੀਜ਼ ਸ਼ੁਰੂ ਕੀਤੀ ਜਾਵੇਗੀ।

ਇਹ ਕਿਤਾਬ ਇਸੇ ਸਾਲ ਜੂਨ ’ਚ ਪ੍ਰਕਾਸ਼ਿਤ ਹੋਈ ਹੈ। ਜੁਪਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ’ਚ ਬਹੁਤ ਸਾਰੇ ਪ੍ਰੋਡਕਸ਼ਨ ਹਾਊਸਾਂ ਨੇ ਦਿਲਚਸਪੀ ਦਿਖਾਈ ਹੈ। ਜਿਸ ਤਰ੍ਹਾਂ ਮੈਚਬਾਕਸ ਸ਼ਾਟਸ ਨੇ ਇਸ ’ਚ ਉਤਸ਼ਾਹ ਦਿਖਾਇਆ ਤੇ ਇਸ ’ਤੇ ਹੋਰ ਕੰਮ ਕਰਨ ਦੀ ਗੱਲ ਕਹੀ, ਮੈਨੂੰ ਉਨ੍ਹਾਂ ਨੂੰ ਅਧਿਕਾਰ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਮੈਚਬਾਕਸ ਸ਼ਾਟਸ ਨੇ ਪਹਿਲਾਂ ਫਿਲਮ ਨਿਰਮਾਤਾ ਸ਼੍ਰੀਰਾਮ ਰਾਘਵਨ ਦੀ ਹਿੱਟ ਫਿਲਮ ‘ਅੰਧਾਧੁਨ’ ਦਾ ਸਮਰਥਨ ਕੀਤਾ ਸੀ ਤੇ ਹੁਣੇ ਜਿਹੇ ਹੰਸਲ ਮਹਿਤਾ ਦੀ ਅਪਰਾਧ ਲੜੀ ‘ਸਕੂਪ’ ਦਾ ਨਿਰਮਾਣ ਕੀਤਾ ਹੈ।

ਦੱਸ ਦੇਈਏ ਕਿ 29 ਮਈ 2021 ਵਿੱਚ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਹੁਣ ਮੂਸੇਵਾਲਾ ਦਾ ਟ੍ਰਾਈਲ ਚੱਲ ਰਿਹਾ ਹੈ। ਉਧਰ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *