ਇੰਝ ਹੋਇਆ ਕੁੜੀ ਨੂੰ ਕੁੜੀ ਨਾਲ ਪਿਆਰ, ਪਰਿਵਾਰਕ ਮੈਂਬਰਾਂ ਨੇ ਵੀ ਧੂਮ ਧਾਮ ਨਾਲ ਕਰਵਾਇਆ ਵਿਆਹ

ਚੰਡੀਗੜ੍ਹ : ਸਮਾਜ ਵਿੱਚ ਹੁਣ ਕੁੜੀ ਦਾ ਕੁੜੀ ਨਾਲ ਵਿਆਹ ਅਤੇ ਮੁੰਡੇ ਦਾ ਮੁੰਡੇ ਨਾਲ ਵਿਆਹ ਹੋਣਾ ਬਹੁਤ ਹੀ ਆਮ ਗੱਲ ਹੈ। ਲੋਕ ਅਜਿਹੇ ਰਿਸ਼ਤਿਆਂ…

ਚੰਡੀਗੜ੍ਹ : ਸਮਾਜ ਵਿੱਚ ਹੁਣ ਕੁੜੀ ਦਾ ਕੁੜੀ ਨਾਲ ਵਿਆਹ ਅਤੇ ਮੁੰਡੇ ਦਾ ਮੁੰਡੇ ਨਾਲ ਵਿਆਹ ਹੋਣਾ ਬਹੁਤ ਹੀ ਆਮ ਗੱਲ ਹੈ। ਲੋਕ ਅਜਿਹੇ ਰਿਸ਼ਤਿਆਂ ਨੂੰ ਸਵਿਕਾਰ ਕਰ ਰਹੇ ਹਨ ਪਰ ਹਾਲੇ ਵੀ ਕੁਝ ਲੋਕ ਅਜਿਹੇ ਹਨ ਜੋ ਇਸ ਦੇ ਖਿਲਾਫ ਹਨ। ਤੁਹਾਨੂੰ ਇੱਕ ਅਜਿਹੀ ਜੋੜੀ ਦੀ ਉਦਾਹਰਨ ਦੇਣ ਜਾ ਰਹੇ ਹਾਂ ਜਿਨ੍ਹਾਂ ਨੇ ਨਾ ਸਿਰਫ਼ ਵਿਆਹ ਕੀਤਾ ਨਾਲ ਹੀ ਲੋਕਾਂ ਦੀ ਸੋਚ ਵੀ ਬਦਲੀ। ਦੋਵਾਂ ਦਾ Youtube ‘ਤੇ ਇੱਕ ਚੈਨਲ ਵੀ ਹੈ ਜਿਸ ਉੱਤੇ ਦੋਵੇਂ ਹੀ ਵੀਡੀਓ ਸਾਂਝੀਆਂ ਕਰਦੀਆਂ ਰਹਿੰਦੀਆਂ ਹਨ। ਦੋ ਕੁੜੀਆਂ ਜਿਨ੍ਹਾਂ ਨੇ ਇੱਕ ਦੂਜੇ ਨੂੰ ਪਿਆਰ ਕੀਤਾ ਅਤੇ ਆਪਣੇ ਪਿਆਰ ਨੂੰ ਸੱਤ ਜਨਮ ਦੇ ਰਿਸ਼ਤੇ ਵਿੱਚ ਬਦਲਿਆ। ਜੀ ਹਾਂ, ਅਸੀਂ ਪਾਇਲ ਅਤੇ ਯਸ਼ਵਿਕਾ ਦੀ ਗੱਲ ਕਰ ਰਹੇ ਹਾਂ। ਪਾਇਲ ਅਤੇ ਯਸ਼ਵਿਕਾ ਜਿਨ੍ਹਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਫਿਰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਆਖਰਕਾਰ ਦੋਹਾਂ ਦਾ ਵਿਆਹ ਹੋ ਗਿਆ। ਸਾਰੀ ਦੁਨੀਆ ਦੇ ਸਾਹਮਣੇ ਉਨ੍ਹਾਂ ਨੇ ਆਪਣੇ ਪਿਆਰ ਨੂੰ ਦਿਖਾਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਦੋਵਾਂ ਦੇ ਪਿਆਰ ਦੇ ਖੂਬਸੂਰਤ ਕਿੱਸਿਆ ਬਾਰੇ :

ਇੰਝ ਹੋਈ ਸੋਸ਼ਲ ਮੀਡੀਆ ‘ਤੇ ਮੁਲਾਕਾਤ

ਪਾਇਲ ਅਤੇ ਯਸ਼ਵਿਕਾ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਸੋਸ਼ਲ ਮੀਡੀਆ ਉੱਤੇ ਇੱਕ ਸਾਲ ਬਾਅਦ 2018 ਵਿੱਚ ਦੋਵੇਂ ਪਹਿਲੀ ਵਾਰ ਮਿਲੀਆ। ਦੋਵੇਂ ਹੀ ਵੱਖ ਵੱਖ ਥਾਂ ਕੰਮ ਕਰਦੀਆਂ ਸੀ, ਪਾਇਲ ਲੁਧਿਆਣਾ ‘ਚ ਕੰਮ ਕਰਦੀ ਸੀ ਜਦਕਿ ਯਸ਼ਵਿਕਾ ਨੈਨੀਤਾਲ ‘ਚ ਕੰਮ ਕਰਦੀ ਸੀ। ਦੋਵਾਂ ਨੇ ਇੱਕ ਵਾਰ ਮੁਲਾਕਾਤ ਕੀਤੀ ਫਿਰ ਉਹ ਹਰ ਮਹੀਨੇ ਮਿਲਣ ਲਈ ਇਕ-ਦੂਜੇ ਦੇ ਸ਼ਹਿਰ ਜਾਂਦੀਆਂ ਸਨ। ਦੋਵਾਂ ਨੂੰ ਇੰਨਾ ਪਿਆਰ ਹੋ ਗਿਆ ਫਿਰ ਉਨ੍ਹਾਂ ਨੇ ਕੋਰੋਨਾ ਲੌਕਡਾਊਨ ਦੌਰਾਨ ਇਕੱਠੇ ਰਹਿਣ ਦਾ ਫੈਸਲਾ ਕੀਤਾ।

2022 ‘ਚ ਬੱਝੀਆ ਵਿਆਹ ਦੇ ਬੰਧਨ ‘ਚ

ਦੋਵਾਂ ਨੇ 5 ਸਾਲ ਇੱਕਠੇ ਰਹਿਣ ਦੇ ਬਾਅਦ ਵਿਆਹ ਕਰਨ ਦਾ ਫੈਸਲਾ ਲਿਆ। ਦੋਵਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਰਿਸ਼ਤੇ ਲਈ ਮਨਾ ਲਿਆ। ਫਿਰ ਦੋਹਾਂ ਨੇ ਅਕਤੂਬਰ 2022 ‘ਚ ਮੁੰਬਈ ‘ਚ ਵਿਆਹ ਕਰ ਲਿਆ। ਯਸ਼ਵਿਕਾ ਨੇ ਦੱਸਿਆ ਕਿ ਉਸ ਦੇ ਵਿਆਹ ‘ਚ ਉਸ ਦੇ ਕੁਝ ਕਰੀਬੀ ਦੋਸਤ ਆਏ ਸਨ। ਮੱਜ਼ੇਦਾਰ ਗੱਲ ਇਹ ਸੀ ਕਿ ਪਾਇਲ ਨੇ ਵਿਆਹ ‘ਚ ਸ਼ੇਰਵਾਨੀ ਪਹਿਨੀ ਸੀ। ਜਦਕਿ ਯਸ਼ਵਿਕਾ ਨੇ ਲਹਿੰਗਾ ਪਾਇਆ ਸੀ। ਉਨ੍ਹਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਜਦ ਦੋਵਾਂ ਦਾ ਵਿਆਹ ਹੋਇਆ ਤਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ। 

ਸ਼ੁਰੂ ਕੀਤਾ ਯੂਟਿਊਬ ਚੈਨਲ

ਪਾਇਲ ਅਤੇ ਯਸ਼ਵਿਕਾ ਨੇ ਵਿਆਹ ਤੋਂ ਬਾਅਦ ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕਰ ਲਿਆ। ਫਿਰ ਦੋਵਾਂ ਨੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਜੋੜੇ ਨੇ ਕਰਵਾ ਚੌਥ ਮਨਾਉਂਦੇ ਹੋਏ ਆਪਣੇ ਵੀਡੀਓਜ਼ ਯੂਟਿਊਬ ‘ਤੇ ਸ਼ੇਅਰ ਕੀਤੇ, ਹੌਲੀ-ਹੌਲੀ ਉਨ੍ਹਾਂ ਦਾ ਚੈਨਲ ਕਾਫੀ ਮਸ਼ਹੂਰ ਹੋ ਗਿਆ ਹੈ।  ਉਹਨਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਹੁਣ ਲੁਧਿਆਣਾ ਤੋਂ ਮੁੰਬਈ ਸ਼ਿਫਟ ਹੋ ਗਈਆਂ ਹਨ।   

Leave a Reply

Your email address will not be published. Required fields are marked *