ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਸਾਬਕਾ ਪਤਨੀ ਰੇਹਮ ਖਾਨ ‘ਤੇ ਜਾਨਲੇਵਾ ਹਮਲਾ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ਉੱਤੇ ਹਮਲਾ ਹੋਇਆ ਹੈ। ਰੇਹਮ ਖਾਨ ਦੀ ਕਾਰ ਉੱਤੇ ਅਣਪਛਾਤੇ ਲੋਕਾਂ…

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ਉੱਤੇ ਹਮਲਾ ਹੋਇਆ ਹੈ। ਰੇਹਮ ਖਾਨ ਦੀ ਕਾਰ ਉੱਤੇ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ ਰੇਹਮ ਖਾਨ ਨੇ ਖੁਦ ਟਵੀਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਹਮਲੇ ਵਿਚ ਵਾਲ-ਵਾਲ ਬਚਣ ਤੋਂ ਬਾਅਦ ਰੇਹਮ ਖਾਨ ਨੇ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਪੁੱਛਿਆ ਕਿ ਕੀ ਇਹੀ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ। ਰੇਹਮ ਖਾਨ ਉੱਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ।

Also Read: ਸਕੂਲ ਬੱਸ ਦੀ ਟਰੈਕਟਰ ਟਰਾਲੀ ਨਾਲ ਜ਼ਬਰਦਸਤ ਟੱਕਰ, 1 ਵਿਦਿਆਰਥਣ ਦੀ ਮੌਤ ਤੇ ਕਈ ਜ਼ਖਮੀ

ਆਪਣੇ ਪਹਿਲੇ ਟਵੀਟ ਵਿਚ ਰੇਹਮ ਖਾਨ ਨੇ ਲਿਖਿਆ ਕਿ ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ, ਜਦੋਂ ਮੇਰੀ ਕਾਰ ਉੱਤੇ ਕੁਝ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋ ਮੋਟਰਸਾਈਕਲ ਸਵਾਰ ਲੋਕਾਂ ਨੇ ਬੰਦੂਕ ਦੀ ਨੋਕ ਉੱਤੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੀ ਗੱਡੀ ਬਦਲੀ। ਮੇਰਾ ਸੁਰੱਖਿਆ ਮੁਲਾਜ਼ਮ ਤੇ ਡਰਾਈਵਰ ਕਾਰ ਦੇ ਅੰਦਰ ਮੌਜੂਦ ਸਨ। ਕੀ ਇਹੀ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਹੈ। ਕਾਇਰਾਂ, ਲੁਟੇਰਿਆਂ ਤੇ ਲਾਲਚੀਆਂ ਦੇ ਦੇਸ਼ ਵਿਚ ਤੁਹਾਡਾ ਸਵਾਗਤ ਹੈ।

Also Read: BSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ

ਰੇਹਮ ਨੇ ਅੱਗੇ ਲਿਖਿਆ ਕਿ ਮੈਂ ਇਕ ਆਮ ਆਦਮੀ ਵਾਂਗ ਜਿਊਣਾ ਤੇ ਮਰਨਾ ਚਾਹੁੰਦੀ ਹਾਂ। ਚਾਹੇ ਮੇਰੇ ਉੱਤੇ ਹਮਲਾ ਕੀਤਾ ਜਾਵੇ ਜਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਮੌਜੂਦਾ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮੈਂ ਦੇਸ਼ ਲਈ ਗੋਲੀ ਖਾਣ ਲਈ ਤਿਆਰ ਹਾਂ।

Also Read: ਪੰਜਾਬ ‘ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਗੁਰਦਾਸਪੁਰ ‘ਚ ਵਧੇ ਮਾਮਲੇ ਤੇ ਪਠਾਨਕੋਟ ‘ਚ ਬੱਚਿਆਂ ਦੇ ਸਕੂਲ ਬੰਦ

ਇਸ ਤੋਂ ਪਹਿਲਾਂ ਰੇਹਮ ਖਾਨ ਨੇ ਇਮਰਾਨ ਖਾਨ ਉੱਤੇ ਕਈ ਦੋਸ਼ ਲਾ ਚੁੱਕੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਵਧਦੇ ਰੇਪ ਦੇ ਮਾਮਲਿਆਂ ਵਿਚ ਮਹਿਲਾਵਾਂ ਦੇ ਕੱਪੜਿਆਂ ਨੂੰ ਲੈ ਕੇ ਇਮਰਾਨ ਖਾਨ ਦੇ ਵਿਵਾਦਿਤ ਬਿਆਨ ਨੂੰ ਰੇਹਮ ਖਾਨ ਨੇ ਢੋਂਗੀ ਕਰਾਰ ਦਿੱਤਾ ਸੀ। ਨਾਲ ਹੀ ਤਲਾਕ ਨੂੰ ਲੈ ਕੇ ਵੀ ਰੇਹਮ ਖਾਨ ਨੇ ਇਮਰਾਨ ਖਾਨ ਉੱਤੇ ਤੰਜ ਕੱਸਿਆ ਸੀ। ਰੇਹਮ ਖਾਨ ਨੇ ਕਿਹਾ ਸੀ ਕਿ ਖੁਦ ਦੋ ਵਾਰ ਤਲਾਕ ਦੇਣ ਵਾਲਾ ਇਨਸਾਨ ਵੀ ਇਸ ਉੱਤੇ ਸਫਾਈ ਦਿੰਦਾ ਹੈ।

Leave a Reply

Your email address will not be published. Required fields are marked *