ਰਣਬੀਰ ਨੇ ਆਲੀਆ ਨੂੰ ਦਿੱਤਾ ਤੋਹਫ਼ਾ, ਫੈਨਜ਼ ਹੋਏ ਹੈਰਾਨ

ਮੁੰਬਈ: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਵੱਲੋਂ 14 ਅਪ੍ਰੈਲ ਨੂੰ ਆਪਣੀ ਪਹਿਲੀ ਵੇਡਿੰਗ ਐਨੀਵਰਸਰੀਸੇਲਿਬ੍ਰੇਟ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਰਣਬੀਰ ਨੇ ਇਸ ਮੌਕੇ…

ਮੁੰਬਈ: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਵੱਲੋਂ 14 ਅਪ੍ਰੈਲ ਨੂੰ ਆਪਣੀ ਪਹਿਲੀ ਵੇਡਿੰਗ ਐਨੀਵਰਸਰੀਸੇਲਿਬ੍ਰੇਟ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਰਣਬੀਰ ਨੇ ਇਸ ਮੌਕੇ ‘ਤੇਆਪਣੀ ਪਤਨੀ ਆਲੀਆ ਨੂੰ ਚੈਨਲ ਬ੍ਰਾਂਡ ਦਾ ਹੈਂਡਬੈਗ ਤੋਹਫੇ ਵੱਜੋਂ ਦਿੱਤਾ ਹੈ ਅਤੇ ਜਿਸ ਦੀ ਕੀਮਤ 12,250 ਅਮਰੀਕੀ ਡਾਲਰ ਵਿੱਚ ਦੱਸੀ ਜਾ ਰਹੀ ਹੈ।

ਰਿਪੋਰਟ ਮੁਤਾਬਿਕ ਰਣਬੀਰ ਨੂੰ ਏਅਰਪੋਰਟ ਉੱਤੇ ਸਪੌਟ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਚੈਨਲ ਬ੍ਰਾਂਡ ਦਾ ਬੈਗ ਕਵਰ ਦਿਖਾਈ ਦਿੱਤਾ ਗਿਆ ਇਸ ਤੋਂ ਇਲਾਵਾ ਐਨੀਵਰਸਰੀ ਦੀ ਸ਼ਾਮ ਨੂੰ ਆਲੀਆ ਨੂੰ ਇੱਕ ਗੁਲਾਬੀ ਰੰਗ ਦੇ ਕਲਾਸੀ ਬੈਗ ਦੇ ਨਾਲ ਸਪੌਟ ਕੀਤਾ ਗਿਆ।

ਆਲੀਆ ਨੇ ਐਨੀਵਰਸਰੀ ਦੇ ਮੌਕੇ ਉੱਤੇ ਰਣਬੀਰ ਦੇ ਨਾਲ ਆਪਣੀ ਅਨਸੀਨ ਫੋਟੋਜ ਸ਼ੇਅਰ ਕੀਤੀ ਹੈ ਇਸ ਵਿੱਚ ਪਹਿਲੀ ਫੋਟੋ ਆਲੀਆ-ਰਣਬੀਰ ਦੇ ਹਲਦੀ ਸੇਰੇਮਨੀ ਦੀ ਹੈ ਉਥੇ ਹੀ ਦੂਜੀ ਫੋਟੋ ਅਫ਼ਰੀਕਾ ਵਾਲੇ ਟ੍ਰਿਪ ਦੀ ਹੈ ਅਤੇ ਤੀਸਰੀ ਫੋਟੋ ਕਿਸੇ ਪਾਰਟੀ ਦੌਰਾਨ ਖਿੱਚੀ ਗਈ ਹੈ।ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ 2022 ਨੂੰ ਵਿਆਹ ਕਰਵਾਇਆ ਸੀ ਜਿਸ ਨੂੰ ਬੇਹੱਦ ਪ੍ਰਾਇਵੇਟ ਰੱਖਿਆ ਗਿਆ ਸੀ।

 

 

Leave a Reply

Your email address will not be published. Required fields are marked *