ਨਵੀਂ ਦਿੱਲੀ: ਸੋਮਵਾਰ ਨੂੰ ਪ੍ਰਿਅੰਕਾ ਆਪਣੀ ਨਵੀਂ ਵੈੱਬ ਸੀਰੀਜ਼ ਸੀਟਾਡੇਲ ਦੇ ਪ੍ਰਮੋਸ਼ਨ ਲਈ ਪਹੁੰਚੀ। ਜਿੱਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਿਅੰਕਾ ਚੌਪੜਾ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਸਾਲਾਂ ਬਾਅਦ ਬਾਲੀਵੁੱਡ ਨੂੰ ਕਿਉਂ ਉਜਾਗਰ ਕੀਤਾ ਜਿਸ ਦਾ ਜਵਾਬ ਦਿੰਦਿਆਂ ਪ੍ਰਿਅੰਕਾ ਨੇ ਕਿਹਾ ਕਿ ਹੁਣ ਉਹ ਆਪਣੀ ਜ਼ਿੰਦਗੀ ਦੇ ਉਸ ਪੜਾਅ ਬਾਰੇ ਗੱਲ ਕਰਨ ’ਚ ਸਹਿਜ ਹੈ।
ਪ੍ਰਿਅੰਕਾ ਚੌਪੜਾ ਨੇ ਲੋਕਾਂ ਨੂੰ ਬਾਲੀਵੁੱਡ ਦੀ ਚਮਕ ਦੇ ਪਿੱਛੇ ਛੁਪੀ ਅਸਲੀਅਤ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਕ ਸਮੇਂ ਤੋਂ ਉਹਨਾਂ ਨੂੰ ਇੰਡਸਟਰੀ ਵਿਚ ਅਲੱਗ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਕੋਨੇ ਵਿਚ ਧੱਕਿਆ ਜਾ ਰਿਹਾ ਸੀ। ਇਹ ਵੀ ਦੱਸਿਆ ਕਿ ਬਾਲੀਵੁੱਡ ਦੀ ਗੰਦੀ ਰਾਜਨੀਤੀ ਤੋਂ ਪਰੇਸ਼ਾਨ ਹੋ ਕੇ ਹੀ ਉਹ ਹਾਲੀਵੁੱਡ ਚਲੇ ਗਏ ਸਨ।
ਪ੍ਰਿਅੰਕਾ ਦੀ ਇਹ ਕੌੜੀ ਸੱਚਾਈ ਸੁਣਨ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਵੱਲੋਂ ਇਸਦਾ ਸਮਰਥਨ ਵੀ ਕੀਤਾ ਗਿਆ ਹੈ ਇਸ ਵਿਚ ਕੰਗਨਾ ਰਣੌਤ,ਸ਼ੇਖਰ ਸੁਮਨ ਵਰਗੇ ਕਈ ਕਲਾਕਾਰਾਂ ਨੇ ਪ੍ਰਿਅੰਕਾ ਦਾ ਸਮਰਥਨ ਕਰਦੇ ਹੋਏ ਇੰਡਸਟਰੀ ਦੀ ਨਿੰਦਾ ਕੀਤੀ ਹੈ। ਇਸ ਬਾਰੇ ਕੰਗਨਾ ਰਣੌਤ ਨੇ ਕਿਹਾ ਹੈ ਕਿ ਜੋ ਕੁਝ ਵੀ ਪ੍ਰਿਅੰਕਾ ਨਾਲ ਹੋਇਆ ਉਸ ਵਿਚ ਕਰਨ ਜ਼ੌਹਰ ਦਾ ਹੱਥ ਹੈ।



