ਇਸ ਮਸ਼ਹੂਰ ਕਾਮੇਡੀਅਨ ਖਿਲਾਫ ਦਰਜ ਹੋਇਆ ਜਬਰ-ਜ਼ਿਨਾਹ ਦਾ ਮਾਮਲਾ

The Great Indian Laughter Challenge fame Khyali Saharan: ਕਾਮੇਡੀਅਨ ਖਿਆਲੀ ਸ਼ਰਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੈਪੁਰ ਦੇ ਮਾਨਸਰੋਵਰ ਥਾਣੇ ਵਿੱਚ ਮਸ਼ਹੂਰ…

The Great Indian Laughter Challenge fame Khyali Saharan: ਕਾਮੇਡੀਅਨ ਖਿਆਲੀ ਸ਼ਰਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੈਪੁਰ ਦੇ ਮਾਨਸਰੋਵਰ ਥਾਣੇ ਵਿੱਚ ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਖਿਆਲੀ ਖਿਲਾਫ ਇੱਕ 25 ਸਾਲਾ ਮਹਿਲਾ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ।

ਨੌਕਰੀ ਦਿਵਾਉਣ ਦੇ ਬਹਾਨੇ ਬਲਾਤਕਾਰ ਕੀਤਾ

ਪੁਲਸ ਨੇ ਦੱਸਿਆ ਕਿ ਘਟਨਾ 3 ਦਿਨ ਪਹਿਲਾਂ ਇਕ ਹੋਟਲ ਵਿੱਚ ਵਾਪਰੀ ਸੀ। ਕਾਮੇਡੀਅਨ ਖਿਆਲੀ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਨਸਰੋਵਰ ਇਲਾਕੇ ਦੇ ਇੱਕ ਹੋਟਲ ਦੇ ਕਮਰੇ ਵਿਚ ਨਸ਼ੇ ਦੀ ਹਾਲਤ ਵਿਚ ਮਹਿਲਾ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ।

ਮਾਨਸਰੋਵਰ ਥਾਣੇ ਦੇ ਐੱਸ. ਆਈ. ਸੰਦੀਪ ਯਾਦਵ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਕਾਮੇਡੀਅਨ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਇੱਕ ਦਿਨ ਬਾਅਦ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕੀਤੀ ਗਈ। ਪੁਲਸ ਨੇ ਕਿਹਾ ਕਿ ਪੀੜਤਾ ਸ਼੍ਰੀਗੰਗਾਨਗਰ ਦੀ ਰਹਿਣ ਵਾਲੀ ਹੈ ਅਤੇ ਉਹ ਇੱਕ ਗੁਟਖਾ ਫਰਮ ਵਿਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਨ ਵਾਲੀ ਇੱਕ ਹੋਰ ਮਹਿਲਾ ਨਾਲ ਲਗਭਗ ਇੱਕ ਮਹੀਨਾ ਪਹਿਲਾਂ ਕੰਮ ਦਿਵਾਉਣ ਲਈ ਕਾਮੇਡੀਅਨ ਦੇ ਸੰਪਰਕ ਵਿਚ ਆਈ ਸੀ।

ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੇਤਾ ਕਾਮੇਡੀਅਨ ਖਿਆਲੀ ਨੇ ਮਾਨਸਰੋਵਰ ਵਿਚ ਇਕ ਹੋਟਲ ਵਿਚ 2 ਕਮਰੇ ਬੁੱਕ ਕੀਤੇ ਸਨ, ਇੱਕ ਖੁਦ ਲਈ ਅਤੇ ਦੂਜਾ 2 ਔਰਤਾਂ ਲਈ। ਉਨ੍ਹਾਂ ਦੱਸਿਆ ਕਿ ਕਾਮੇਡੀਅਨ ਨੇ ਕਥਿਤ ਤੌਰ ’ਤੇ ਬੀਅਰ ਪੀਤੀ ਅਤੇ ਔਰਤਾਂ ਨੂੰ ਜਬਰੀ ਬੀਅਰ ਪੀਣ ਨੂੰ ਕਿਹਾ। ਬਾਅਦ ਵਿਚ ਔਰਤਾਂ ਵਿਚੋਂ ਇੱਕ ਕਮਰੇ ਵਿਚੋਂ ਚਲੀ ਗਈ ਅਤੇ ਕਾਮੇਡੀਅਨ ਨੇ ਪੀੜਤ ਔਰਤ ਨਾਲ ਜਬਰ-ਜ਼ਿਨਾਹ ਕੀਤਾ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *