ਚੰਡੀਗੜ੍ਹ- ਮਾਂ ਬਣਨ ਦਾ ਸਪਨਾ ਹਰ ਔਰਤ ਦਾ ਹੁੰਦਾ ਹੈ। ਪਰ ਜਦੋਂ ਡਾਕਟਰ ਮਹਿਲਾ ਨੂੰ ਇਹ ਕਹਿ ਦੇਣਗੇ ਕਿ ਉਹ ਕਦੇ ਮਾਂ ਨਹੀਂ ਬਣ ਸਕੇਗੀ ਤਾਂ ਸੋਚੋ ਉਨ੍ਹਾਂ ਨੂੰ ਕਿੰਨੀ ਤਕਲੀਫ ਹੁੰਦੀ ਹੋਵੇਗੀ। ਅਜਿਹਾ ਹੀ ਕੁਝ ਪੰਜਾਬ ਦੀ ਫੇਮਸ ਐਕਟ੍ਰੈਸ ਨੀਰੂ ਬਾਜਵਾ ਦੇ ਨਾਲ ਵੀ ਹੋਇਆ। ਮਾਂ ਬਣਨ ਦਾ ਉਨ੍ਹਾਂ ਦਾ ਸਪਨਾ ਵੀ ਇਕ ਪਲ ਲਈ ਟੁੱਟ ਗਿਆ ਸੀ, ਪਰ ਫਿਰ ਅਜਿਹਾ ਕਰਿਸ਼ਮਾ ਹੋਇਆ।

ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਵੱਡਾ ਨਾਂ ਹੈ। ਨੀਰੂ ਨੂੰ ਇਕ ਐਕਟ੍ਰੈਸ, ਪ੍ਰੋਡਿਊਸਰ ਅਤੇ ਡਾਇਰੈਕਟਰ ਵਜੋਂ ਜਾਣਿਆ ਜਾਂਦਾ ਹੈ। ਨੀਰੂ ਬਾਜਵਾ ਦੀਆਂ ਤਿੰਨ ਧੀਆਂ ਹਨ ਜੋ ਬਹੁਤ ਹੀ ਪਿਆਰੀਆਂ ਹਨ ਅਤੇ ਹੁਣ ਉਹ ਚੌਥੀ ਵਾਰ ਪ੍ਰੈਗਨੈਂਟ ਹੈ। ਨੀਰੂ ਆਪਣੇ ਪ੍ਰੈਗਨੈਂਸੀ ਫੇਜ਼ ਨੂੰ ਖੁੱਲ ਕੇ ਇੰਜੁਆਏ ਕਰ ਰਹੀ ਹੈ ਅਤੇ ਉਹ ਇਸ ਵੇਲੇ ਬਹੁਤ ਹੀ ਖੁਸ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨੀਰੂ ਬਾਜਵਾ ਦੀ ਖੁਸ਼ੀ ਦੀ ਵਜ੍ਹਾ ਖਾਸ ਕਿਉਂ ਹੈ।
ਦਰਅਸਲ ਨੀਰੂ ਬਾਜਵਾ ਦੀ ਜ਼ਿੰਦਗੀ ਵਿਚ ਇਕ ਪਲ ਅਜਿਹਾ ਵੀ ਸੀ। ਜਦੋਂ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕਦੇ ਮਾਂ ਨਹੀਂ ਬਣ ਸਕੇਗੀ। ਪਰ ਕਹਿੰਦੇ ਹਨ ਕਿ ਰੱਬ ਆਪਣਾ ਕਰਿਸ਼ਮਾ ਕਦੇ ਵੀ ਦਿਖਾ ਸਕਦਾ ਹੈ ਤਾਂ ਬੱਸ ਭਗਵਾਨ ਨੇ ਵੀ ਨੀਰੂ ਦੀ ਪ੍ਰਾਰਥਨਾ ਸੁਣੀ ਅਤੇ ਉਨ੍ਹਾਂ ਦੀ ਗੋਦ ਭਰ ਕੇ ਉਨ੍ਹਾਂ ਨੂੰ ਜੀਵਨ ‘ਚ ਖੁਸ਼ੀਆਂ ਵੀ ਦਿੱਤੀਆਂ।

ਨੀਰੂ ਬਾਜਵਾ ਦੇ ਇਕ ਨਹੀਂ ਸਗੋਂ ਤਿੰਨ ਧੀਆਂ ਹਨ। ਖਾਸ ਗੱਲ ਇਹ ਹੈ ਕਿ ਨੀਰੂ ਹੁਣ ਫਿਰ ਤੋਂ ਪ੍ਰੈਗਨੈਂਟ ਹੈ ਅਤੇ ਆਪਣੇ ਚੌਥੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਨੀਰੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਫੋਟੋਜ਼ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਖੁਸ਼ੀ ਨਾਲ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਫੈਂਸ ਉਨ੍ਹਾਂ ਦੀ ਵੀਡੀਓ ‘ਤੇ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।
ਪਰ ਇਸ ਕਹਾਣੀ ਵਿਚ ਇਕ ਟਵਿਸਟ ਵੀ ਹੈ। ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਐਕਟ੍ਰੈਸ ਨੇ ਆਪਣੀ ਅਪਕਮਿੰਗ ਪ੍ਰੋਜੈਕਟ ਬਿਊਟੀਫੁਲ ਬਿੱਲੋ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਵਿਚ ਨੀਰੂ ਪ੍ਰੈਗਨੈਂਟ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ-ਬਿੱਲੋ ਮਾਂ ਬਣਨ ਵਾਲੀ ਹੈ। ਨੀਰੂ ਬਾਜਵਾ ਦੀ ਇਸ ਪੋਸਟ ਨੇ ਫੈਂਸ ਨੂੰ ਕਨਫਿਊਜ਼ ਕਰ ਦਿੱਤਾ ਹੈ ਫੈਂਸ ਇਹ ਸਮਝ ਨਹੀਂ ਪਾ ਰਹੇ ਹਨ ਕਿ ਐਕਟ੍ਰੈਸ ਸੱਚ ਵਿਚ ਪ੍ਰੈਗਨੈਂਟ ਹੈ ਜਾਂ ਫਿਰ ਇਹ ਉਨ੍ਹਾਂ ਦੀ ਅਪਕਮਿੰਗ ਪ੍ਰੋਜੈਕਟ ਦਾ ਪ੍ਰਮੋਸ਼ਨ। ਖੈਰ ਜੋ ਵੀ ਸੱਚ ਹੋਵੇਗਾ ਛੇਤੀ ਹੀ ਪਤਾ ਲੱਗ ਜਾਵੇਗਾ।



