ਲੰਡਨ- ਪਤੀ-ਪਤਨੀ (Husband Wife) ਦਾ ਤਲਾਕ (Divorce) ਕੋਈ ਨਵੀਂ ਗੱਲ ਨਹੀਂ ਪਰ ਜੇਕਰ ਕੋਈ ਪਤੀ ਨੂੰ ਛੱਡ ਕੇ ਆਪਣੇ ਪਾਲਤੂ ਜਾਨਵਰ ਨਾਲ ਵਿਆਹ (Marriage) ਕਰ ਲਵੇ ਤਾਂ ਇਹ ਸੱਚਮੁੱਚ ਅਜੀਬ ਗੱਲ ਹੈ। ਯੂਨਾਈਟਿਡ ਕਿੰਗਡਮ (UK) ਵਿੱਚ, ਇੱਕ ਔਰਤ ਨੇ 47 ਸਾਲ ਦੀ ਉਮਰ ਵਿੱਚ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਆਪਣੇ ਪਾਲਤੂ ਕੁੱਤੇ (Pet dogs) ਨੂੰ ਆਪਣਾ ਸਾਥੀ ਚੁਣਿਆ।
Also Read: Bigg Boss 15 ‘ਚ ਨਵਾਂ ਵਿਵਾਦ, ਵਿਸ਼ਾਲ ਨੇ ਸ਼ਮਿਤਾ ਸ਼ੈੱਟੀ ਨੂੰ ਕਿਹਾ ਦਿੱਤਾ ‘ਮਾਲ’
ਅਮਾਂਡਾ ਰੌਜਰਸ (Amanda Rodgers) ਨਾਂ ਦੀ ਔਰਤ ਦਾ ਦਾਅਵਾ ਹੈ ਕਿ ਉਹ ਆਪਣੇ ਕੁੱਤੇ ਨਾਲ ਵਿਆਹ ਕਰਕੇ ਬਹੁਤ ਖੁਸ਼ ਹੈ। ਦਿ ਸਨ ਦੀ ਰਿਪੋਰਟ ਦੇ ਅਨੁਸਾਰ, ਉਸ ਨੇ ਸਾਲ 2014 ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਤੇ 200 ਲੋਕਾਂ ਦੇ ਸਾਹਮਣੇ ਆਪਣੇ ਕੁੱਤੇ ਸ਼ੀਬਾ ਨੂੰ ਆਪਣਾ ਸਾਥੀ ਬਣਾਇਆ। ਔਰਤ ਜੰਗਲੀ ਜਾਨਵਰ ਨਾਲ ਇੰਨੀ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਹੈ ਕਿ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵਿਆਹ ਦੇ ਇੰਨੇ ਸਾਲਾਂ ਵਿੱਚ ਉਹ ਕਦੇ ਵੀ ਇੰਨੀ ਖੁਸ਼ ਨਹੀਂ ਹੋਈ।
Also Read: ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦੀ ਫਟਕਾਰ, ‘ਹਾਲਾਤ ਵਿਗੜਨ ਤੋਂ ਪਹਿਲਾਂ ਕਿਉਂ ਨਹੀਂ ਐਕਸ਼ਨ ਲੈਂਦੀਆਂ ਸਰਕਾਰਾਂ’
ਹੁਣ ਅਮਾਂਡਾ ਰੋਜਰਸ ਦਾ ਕਹਿਣਾ ਹੈ ਕਿ ਸ਼ੀਬਾ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਹ ਉਹਨਾਂ ਨੂੰ ਹਸਾਉਂਦੀ ਹੈ, ਉਹਨਾਂ ਨੂੰ ਖੁਸ਼ ਰੱਖਦੀ ਹੈ ਅਤੇ ਉਦਾਸੀ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ। ਸ਼ੀਬਾ ਕਦੇ ਵੀ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀ ਅਤੇ ਉਨ੍ਹਾਂ ਦੀ ਬਹੁਤ ਦੇਖਭਾਲ ਵੀ ਕਰਦੀ ਹੈ। ਇੱਕ ਟੀਵੀ ਸ਼ੋਅ ਵਿੱਚ ਆਉਂਦੇ ਹੋਏ ਉਸਨੇ ਦੱਸਿਆ ਕਿ ਜਦੋਂ ਸ਼ੀਬਾ 2 ਮਹੀਨੇ ਦੀ ਸੀ ਤਾਂ ਉਸਨੂੰ ਉਸਦੇ ਨਾਲ ਪਿਆਰ ਹੋ ਗਿਆ ਸੀ। ਆਖ਼ਰਕਾਰ ਉਸਦਾ ਵਿਆਹ ਹੋ ਗਿਆ।
Also Read: ਵੱਡੀ ਖਬਰ: ਪੰਜਾਬ ‘ਚ ਮੁਲਾਜ਼ਮਾਂ ਦੇ ਟ੍ਰਾਂਸਫਰ ‘ਤੇ ਲੱਗੀ ਮੁਕੰਮਲ ਪਾਬੰਦੀ



