ਕੁਰਾਲੀ (ਬਿਊਰੋ)- ਦੇਸ਼ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕੋਰੋਨਾ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਪਰ ਲੋਕਾਂ ਨੂੰ ਹੁਣ ਆਪਣੀ ਜਾਣ ਬਚਾਉਣ ਦੇ ਲਈ ਜਦੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਟੀਕਾ ਕੇਂਦਰ ਚਲਾਏ ਜਾ ਰਹੇ ਹਨ ਜਿੱਥੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਟੀਕੇ ਵੀ ਲਗਵਾਏ ਜਾ ਰਹੇ ਹਨ ਪਰ ਇਸ ਦੌਰਾਨ ਸਰਕਾਰ ਵਲੋਂ ਸਪਲਾਈ ਵਿਚ ਕਮੀ ਆਉਣ ਕਾਰਣ ਲੋਕਾਂ ਨੂੰ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਕਾਰਣ ਲੋਕਾਂ ਨੂੰ ਖੱਜਲ ਹੋ ਕੇ ਬਿਨਾਂ ਵੈਕਸੀਨ ਲਗਵਾਏ ਹੀ ਘਰਾਂ ਨੂੰ ਪਰਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਕ ਪਿੰਡ ‘ਚ ਕੋਰੋਨਾ ਨੂੰ ਲੈ ਕੇ ਲਾਪਰਵਾਹੀ ਆਈ ਸਾਹਮਣੇ, ਕਿਹਾ- ਮੌਤ ਤਾਂ ਆਉਣੀ ਹੀ ਹੈ ਫਿਰ ਕੋਰੋਨਾ ਤੋਂ ਡਰਨਾ ਕਿਉਂ?
ਇਸੇ ਤਰ੍ਹਾਂ ਹੀ ਕੁਰਾਲੀ ਸਿਵਲ ਹਸਪਤਾਲ ਵਿੱਚ ਲੋਕ ਬਿਨਾ ਵੈਕਸੀਨ ਲਗਵਾਏ ਆਪਣੇ ਘਰਾਂ ਨੂੰ ਮੁੜਦੇ ਦੇਖੇ ਗਏ। ਕੁਝ ਮਰੀਜ਼ਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਲੋਕਾਂ ਦੀ ਜ਼ਿੰਦਗੀ ਲਈ ਕੋਰੋਨਾ ਦੀ ਵੈਕਸੀਨ ਛੇਤੀ ਮੁਹੱਈਆ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਵੈਕਸੀਨ ਦੀ ਇਸੇ ਤਰ੍ਹਾਂ ਹੀ ਘਾਟ ਚਲਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਚਿੰਤਾਜਨਕ ਹੋਣਗੇ ਦੂਜੇ ਪਾਸੇ ਕੁਰਾਲੀ ਸਿਵਲ ਹਸਪਤਾਲ ਦੀ ਐੱਸ.ਐੱਮ.ਓ. ਬਲਵਿੰਦਰ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਕਿ ਵੈਕਸੀਨ ਦੀ ਘਾਟ ਤਾਂ ਪੂਰੇ ਪੰਜਾਬ ਵਿੱਚ ਹੈ ਜਦੋਂ ਕੇਂਦਰ ਸਰਕਾਰ ਭੇਜੇਗੀ ਉਦੋਂ ਹੀ ਵੈਕਸੀਨ ਲੋਕਾਂ ਨੂੰ ਲਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸੈਂਪਲ ਰੋਜ਼ਾਨਾ ਲਏ ਜਾ ਰਹੇ ਹਨ ਤੇ ਹੁਣ ਤੱਕ 12000 ਦੇ ਕਰੀਬ ਲੋਕਾਂ ਦੇ ਕੋਰੋਨਾ ਵੈਕਸੀਨ ਲੱਗ ਚੁੱਕੀਆਂ ਹਨ।
ਨੋਟ- ਤਾਜ਼ੀਆਂ ਖਬਰਾਂ ਤੇ ਹੋਰ ਵੀਡੀਓ ਦੇਖਣ ਲਈ ਸਾਡਾ ਫੇਸਬੁੱਕ ਪੇਜ https://www.facebook.com/LivingIndiaNewschannel ਲਾਈਕ ਕਰੋ।





