ਚੀਨ ‘ਚ ਪੈਦਾ ਹੋਇਆ ‘ਵਿਆਹ’ ਦਾ ਸੰਕਟ, ਇਕੱਲਾ ਰਹਿਣਾ ਪਸੰਦ ਕਰ ਰਹੇ ਨੌਜਵਾਨ

ਬੀਜਿੰਗ : ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਆਪਣੀ ਨਵੀਂ ਨੀਤੀ ਤਹਿਤ ਜਿੱਥੇ ਲੋਕਾਂ ਨੂੰ ਜਨਮ ਦਰ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈਤ, ਉੱਥੇ ਦੇਸ਼ ’ਚ ਵਿਆਹ…

ਬੀਜਿੰਗ : ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਆਪਣੀ ਨਵੀਂ ਨੀਤੀ ਤਹਿਤ ਜਿੱਥੇ ਲੋਕਾਂ ਨੂੰ ਜਨਮ ਦਰ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈਤ, ਉੱਥੇ ਦੇਸ਼ ’ਚ ਵਿਆਹ ਦਰ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ।

Also Read: ਪਨਬਸ ਅਤੇ PRTC ਦੀ ਸਰਕਾਰ ਨੂੰ ਚਿਤਾਵਨੀ, ਦਿੱਤਾ 23 ਤਰੀਕ ਤੱਕ ਦਾ ਸਮਾਂ

ਦੇਸ਼ ਦੇ ਜਨਤਕ ਮਾਮਲਿਆਂ ਦੇ ਮੰਤਰਾਲਾ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਆਂ ਤਿੰਨ ਤਿਮਾਹੀਆਂ ’ਚ ਵਿਆਹ ਦਰ’ਚ ਗਿਰਾਵਟ ਆਈ ਹੈ। ਤੀਸਰੀ ਤਿਮਾਹੀ ਦੌਰਾਨ ਸਿਰਫ 17.2 ਲੱਖ ਲੋਕਾਂ ਨੇ ਵਿਆਹ ਕਰਵਾਇਆ, ਜੋ ਪਿਛਲੀ ਤਿਮਾਹੀ ਤੋਂ ਘੱਟ ਹੈ। ਰੇਡੀਓ ਫ੍ਰੀ ਏਸ਼ੀਆ ਮੁਤਾਬਕ, ਅੰਕੜੇ ਵਿਆਹ ਦਰ ’ਚ ਲੰਬੇ ਸਮੇਂ ਲਈ ਗਿਰਾਵਟ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਦਾ ਸਬੰਧ ਕੋਵਿਡ-19 ਮਹਾਮਾਰੀ ਨਾਲ ਹੋ ਸਕਦਾ ਹੈ। ਲੋਕ ਸਰਕਾਰ ਦੇ ਉਸ ਵਾਅਦੇ ’ਤੇ ਵੀ ਭਰੋਸਾ ਨਹੀਂ ਕਰ ਪਾ ਰਹੇ, ਜਿਸ ’ਚ ਉਸ ਨੇ ਵੱਧ ਬੱਚਿਆਂ ਵਾਲੇ ਪਰਿਵਾਰ ਤੋਂ ਭਾਰ ਘੱਟ ਕਰਨ ਦੀ ਗੱਲ ਕਹੀ ਹੈ।

Also Read: ਮਿਸਰ ‘ਚ ਬਿੱਛੂਆਂ ਦਾ ਹਮਲਾ! 3 ਹਲਾਕ ਤੇ 500 ਜ਼ਖਮੀ, ਡਾਕਟਰਾਂ ਦੀਆਂ ਛੁੱਟੀਆਂ ਰੱਦ

ਸੀਪੀਸੀ ਯੂਥ ਲੀਗ ਦੇ ਹਾਲ ਹੀ ’ਚ ਕੀਤੇ ਸਰਵੇ ’ਚ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। 1995 ਤੋਂ 2009 ਵਿਚਾਲੇ ਜਨਮੇ 3000 ਨੌਜਵਾਨਾਂ ’ਤੇ ਕੀਤੇ ਗਏ ਸਰਵੇ ’ਚ 34 ਫ਼ੀਸਦੀ ਨੇ ਸਾਫ਼ ਕਿਹਾ ਕਿ ਉਨ੍ਹਾਂ ਲਈ ਜੀਵਨ ਸਾਥੀ ਨਾ-ਟਾਲ਼ਣ ਯੋਗ ਨਹੀਂ ਹੈ। ਇਸ ਮਿਆਦ ’ਚ ਜਨਮੇ ਲੋਕਾਂ ਨੂੰ ਜੇਨ ਜ਼ੈੱਡ ਕਿਹਾ ਜਾਂਦਾ ਹੈ। 43 ਫ਼ੀਸਦੀ ਔਰਤਾਂ ਨੇ ਵਿਆਹ ਨਾ ਕਰਨ ਜਾਂ ਫ਼ਿਲਹਾਲ ਇਸ ਮੁੱਦੇ ’ਤੇ ਕੁਝ ਪੱਕਾ ਨਾ ਹੋਣ ਦੀ ਗੱਲ ਕਹੀ। ਵਿਆਹ ਸਬੰਧੀ ਅਨਿਸ਼ਚਿਤਤਾ ਆਰਥਿਕ ਹਾਲਤ ਨਾਲ ਵੀ ਜੁੜੀ ਹੈ। ਛੋਟੇ ਸ਼ਹਿਰਾਂ ਦੇ ਮੁਕਾਬਲੇ ਆਰਥਿਕ ਪੱਖੋਂ ਮਜ਼ਬੂਤ ਸ਼ਹਿਰਾਂ ਦੇ ਨੌਜਵਾਨ ਇਕੱਲੇ ਰਹਿਣਾ ਜ਼ਿਆਦਾ ਮੁਨਾਸਬ ਸਮਝਦੇ ਹਨ।

Also Read: CM ਚੰਨੀ ਨੇ ਇਕ ਵਾਰ ਫਿਰ ਮੋਹਿਆ ਦਿਲ, ਅੱਧੀ ਰਾਤ ਬਚਾਈ ਗਾਂ ਦੀ ਜਾਨ (ਵੀਡੀਓ)

ਰਿਪੋਰਟ ਮੁਤਾਬਕ, ਜਿੱਥੋਂ ਦਾ ਅਰਥਚਾਰਾ ਜਿੰਨਾ ਮਜ਼ਬੂਤ ਹੋਵੇਗਾ, ਉੱਥੇ ਓਨੇ ਹੀ ਵੱਧ ਲੋਕ ਇਕੱਲੇ ਰਹਿਣਾ ਪਸੰਦ ਕਰ ਰਹੇ ਹਨ। ਜਿਵੇਂ-ਜਿਵੇਂ ਆਰਥਿਕ ਹਾਲਾਤ ਮਜ਼ਬੂਤ ਹੁੰਦੀ ਜਾਵੇਗੀ, ਵੱਧ ਗਿਣਤੀ ’ਚ ਨੌਜਵਾਨ ਇਕੱਲੇ ਰਹਿਣਾ ਪਸੰਦ ਕਰਨ ਲੱਗਣਗੇ।

Leave a Reply

Your email address will not be published. Required fields are marked *