ਨਵੀਂ ਦਿੱਲੀ- ਫੈਸ਼ਨ ਦੇ ਸਭ ਤੋਂ ਵੱਡੇ ਈਵੈਂਟ ਮੇਟ ਗਾਲਾ 2022 ਵਿੱਚ ਸਿਤਾਰੇ 2 ਮਈ ਦੀ ਸ਼ਾਮ ਨੂੰ ਇਕੱਠੇ ਹੋਏ। ਸੈਲੇਬਸ ਇੱਕ ਤੋਂ ਵੱਧ ਪਹਿਰਾਵੇ ਵਿੱਚ ਨਜ਼ਰ ਆਏ। ਸੋਸ਼ਲਾਈਟ ਕਿਮ ਕਾਰਦਾਸ਼ੀਅਨ ਨੇ ਵੀ ਆਪਣੇ ਬੁਆਏਫ੍ਰੈਂਡ ਦੇ ਨਾਲ ਮੇਟ ਗਾਲਾ 2022 ਵਿੱਚ ਸ਼ਾਮਲ ਹੋ ਕੇ ਇਵੈਂਟ ਨੂੰ ਚਾਰ ਚੰਨ੍ਹ ਲਾ ਦਿੱਤੇ। ਪਰ ਇਸ ਵਾਰ ਕਿਮ ਦੇ ਗਲੈਮਰ ਤੋਂ ਵੱਧ ਉਸ ਦੇ ਭਾਰ ਘਟਾਉਣ ਦੀ ਚਰਚਾ ਹੋਈ।
ਕਿਮ ਨੇ ਮੇਟ ਗਾਲਾ ‘ਤੇ ਮਰਲਿਨ ਮੋਨਰੋ ਦੇ ਆਈਕੋਨਿਕ ਲੁੱਕ ਨੂੰ ਰੀਕ੍ਰਿਏਟ ਕੀਤਾ। ਉਸ ਨੇ ਮਰਲਿਨ ਦੇ ਗਾਊਨ ਵਿੱਚ ਫਿੱਟ ਹੋਣ ਲਈ ਬਹੁਤ ਪਸੀਨਾ ਵਹਾਇਆ। ਉਸ ਨੇ ਸਿਰਫ਼ ਤਿੰਨ ਹਫ਼ਤਿਆਂ ਵਿੱਚ ਹੀ ਆਪਣਾ 16 ਪੌਂਡ (ਕਰੀਬ ਸਾਢੇ 7 ਕਿਲੋ) ਭਾਰ ਘਟਾ ਲਿਆ ਹੈ।
View this post on Instagram
ਕਿਮ ਦਾ ਗਾਊਨ ਮਰਲਿਨ ਮੋਨਰੋ ਦੀ ਯਾਦ ਦਿਵਾਉਂਦਾ ਹੈ, ਜੋ ਉਸਨੇ 19 ਮਈ, 1962 ਨੂੰ ਮੈਡੀਸਨ ਸਕੁਏਅਰ ਗਾਰਡਨ ਵਿੱਚ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੇ ਜਨਮਦਿਨ ਦੇ ਪ੍ਰਦਰਸ਼ਨ ਦੌਰਾਨ ਪਹਿਨਿਆ ਸੀ। ਤਿੰਨ ਮਹੀਨਿਆਂ ਬਾਅਦ ਮਰਲਿਨ ਦੀ ਮੌਤ ਹੋ ਗਈ। ਹੁਣ ਕਿਮ ਨੇ ਇਕ ਵਾਰ ਫਿਰ ਉਸੇ ਮਰਲਿਨ ਗਾਊਨ ‘ਚ ਆਈਕੋਨਿਕ ਲੁੱਕ ਪੇਸ਼ ਕੀਤੀ ਹੈ।
Also Read: ਈਦ ਮੌਕੇ ਮਲੇਰਕੋਟਲਾ ਪਹੁੰਚੇ CM ਮਾਨ, ਦਿੱਤਾ ਭਾਈਚਾਰਕ ਸਾਂਝ ਦਾ ਸੱਦਾ
ਕਿਮ ਇਸ ਟਾਈਟ ਸਕਿਊਜ਼ਡ ਸਾਈਜ਼ ਦੇ ਗਾਊਨ ‘ਚ ਪਰਫੈਕਟ ਲੱਗ ਰਹੀ ਸੀ। ਕਿਮ ਨੇ ਆਪਣੇ ਗਾਊਨ ਦੇ ਨਾਲ ਚਿੱਟੇ ਰੰਗ ਦਾ ਫਰ ਕੋਟ ਪਾਇਆ ਹੋਇਆ ਹੈ। ਸੁਨਹਿਰੀ ਵਾਲਾਂ ਦੇ ਰੰਗ ਨੂੰ ਇੱਕ ਪਤਲਾ ਬਨ ਆਕਾਰ ਵਾਲਾ ਹੇਅਰ ਸਟਾਈਲ ਦਿੱਤਾ ਗਿਆ ਸੀ। ਇਸ ਦੇ ਨਾਲ ਕਿਮ ਨੇ 18k ਵ੍ਹਾਈਟ ਗੋਲਡ ਅਤੇ ਡਾਇਮੰਡ ਈਅਰਰਿੰਗਸ ਪਹਿਨੇ ਸਨ।
ਕਿਮ ਕਾਰਦਾਸ਼ੀਅਨ ਨੇ ਇਸ ਡਰੈੱਸ ‘ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ- ‘ਮੈਰੀਲਿਨ ਮੋਨਰੋ ਦੀ ਇਸ ਸ਼ਾਨਦਾਰ ਪਹਿਰਾਵੇ ਨੂੰ ਪਹਿਨ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਇਸ ਸ਼ਾਨਦਾਰ ਸਕਿਨਟਾਈਟ ਗਾਊਨ ਨੂੰ ਕੋਸਟਮੀਅਰ ਜੀਨ ਲੁਈਸ ਦੁਆਰਾ 6000 ਕ੍ਰਿਸਟਲ ਨਾਲ ਤਿਆਰ ਕੀਤਾ ਗਿਆ ਹੈ। ਕੁਝ ਰਿਪੋਰਟਾਂ ਮੁਤਾਬਕ ਇਸ ਡਰੈੱਸ ਦੀ ਕੀਮਤ 4.8 ਮਿਲੀਅਨ ਡਾਲਰ (ਭਾਰਤੀ ਕਰੰਸੀ ਦੇ ਹਿਸਾਬ ਨਾਲ 36.84 ਕਰੋੜ ਰੁਪਏ) ਹੈ।



