ਚੰਡੀਗੜ੍ਹ : ਚੰਡੀਗੜ੍ਹ ਰੋਡ ਟੈਕਸ ਇਸ ਵਾਰ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਵਾਂ ਵਾਹਨ ਖਰੀਦਣਾ ਬਹੁਤ ਮਹਿੰਗਾ ਪਵੇਗਾ। ਪ੍ਰਸ਼ਾਸਨ ਨੇ ਸ਼ਹਿਰ ਤੇ ਹੋਰ ਸ਼ਹਿਰਾਂ ਤੋਂ ਨਵੇਂ ਵਾਹਨ ਖਰੀਦ ਕੇ ਇੱਥੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਜੇਬ ‘ਤੇ ਵਾਧੂ ਬੋਝ ਪਾ ਦਿੱਤਾ ਹੈ। ਤਿਉਹਾਰਾਂ ਦਾ ਸੀਜ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ। ਤਿਉਹਾਰਾਂ ਦੇ ਸੀਜ਼ਨ ਦੌਰਾਨ ਨਵੇਂ ਵਾਹਨਾਂ ਦੀ ਖਰੀਦ ਤਿੰਨ ਗੁਣਾ ਵੱਧ ਜਾਂਦੀ ਹੈ।
ਸਾਲ ਹੁਣ ਤਕ ਸ਼ਹਿਰ ਵਾਸੀਆਂ ਵੱਲੋਂ 24 ਹਜ਼ਾਰ ਤੋਂ ਵੱਧ ਨਵੇਂ ਵਾਹਨ ਖਰੀਦੇ ਜਾ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਨਿਰਧਾਰਤ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਨਵੀਆਂ ਦਰਾਂ 11 ਜੁਲਾਈ ਤੋਂ ਲਾਗੂ ਹੋਣਗੀਆਂ। ਰੇਟ ਵਧਾਏ ਜਾਣ ‘ਤੇ ਸ਼ਹਿਰ ਵਾਸੀਆਂ ‘ਚ ਰੋਸ ਹੈ। ਚੰਡੀਗੜ੍ਹ ਤੋਂ 15 ਲੱਖ ਰੁਪਏ ਤਕ ਦਾ ਚਾਰ ਪਹੀਆ ਵਾਹਨ ਖਰੀਦਦੇ ਹੋ ਤਾਂ ਤੁਹਾਨੂੰ ਇਸ ‘ਤੇ 10 ਫੀਸਦੀ ਰੋਡ ਟੈਕਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਦੂਜੇ ਸੂਬਿਆਂ ਤੋਂ ਖਰੀਦੇ ਗਏ ਵਾਹਨਾਂ ‘ਤੇ 12 ਫੀਸਦੀ ਰੋਡ ਟੈਕਸ ਲਗਾਇਆ ਜਾਵੇਗਾ।
ਚੰਡੀਗੜ੍ਹ ਤੋਂ 15 ਲੱਖ ਤੋਂ ਵੱਧ ਦੀ ਕੀਮਤ ਵਾਲਾ ਚਾਰ ਪਹੀਆ ਵਾਹਨ ਖਰੀਦਣ ‘ਤੇ 12 ਫੀਸਦੀ ਟੈਕਸ ਦੇਣਾ ਪਵੇਗਾ। ਚੰਡੀਗੜ੍ਹ ਤੋਂ ਬਾਹਰੋਂ ਖਰੀਦਣ ‘ਤੇ 14 ਫੀਸਦੀ ਟੈਕਸ ਲੱਗੇਗਾ। ਹੁਣ ਤਕ ਚੰਡੀਗੜ੍ਹ ‘ਚ ਚਾਰ ਪਹੀਆ ਵਾਹਨਾਂ ਲਈ ਸਿਰਫ਼ ਦੋ ਸਲੈਬਾਂ ਸਨ। 20 ਲੱਖ ਰੁਪਏ ਤਕ ਦੇ ਚਾਰ ਪਹੀਆ ਵਾਹਨਾਂ ‘ਤੇ ਛੇ ਅਤੇ ਅੱਠ ਫੀਸਦੀ ਤੋਂ ਵੱਧ ਰੋਡ ਟੈਕਸ ਲਗਾਇਆ ਗਿਆ ਸੀ।
ਚੰਡੀਗੜ੍ਹ ਤੋਂ 1 ਲੱਖ ਰੁਪਏ ਤਕ ਦਾ ਦੋਪਹੀਆ ਵਾਹਨ ਖਰੀਦਣ ‘ਤੇ ਅੱਠ ਫੀਸਦੀ ਟੈਕਸ ਲਗਾਇਆ ਜਾਵੇਗਾ। ਜੇਕਰ ਚੰਡੀਗੜ੍ਹ ਤੋਂ ਬਾਹਰੋਂ ਖਰੀਦਿਆ ਜਾਵੇ ਤਾਂ ਇਹ ਵਧ ਕੇ 10 ਫੀਸਦੀ ਲੱਗੇਗਾ।



