ਸੰਜੇ ਦੱਤ ਦੀ ਪਰਵੇਜ਼ ਮੁਸ਼ੱਰਫ ਨਾਲ ਤਸਵੀਰ ਵਾਇਰਲ, ਮੁਲਾਕਾਤ ‘ਤੇ ਉਠੇ ਸਵਾਲ

ਨਵੀਂ ਦਿੱਲੀ : ਸਾਲ 2016 ਵਿਚ ਹੋਏ ਉਰੀ ਹਮਲੇ (Uri attacks) ਤੋਂ ਬਾਅਦ ਭਾਰਤ ਅਤੇ ਪਾਕਿਸਤਾਨ (India and Pakistan) ਵਿਚਾਲੇ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹੇ।…

ਨਵੀਂ ਦਿੱਲੀ : ਸਾਲ 2016 ਵਿਚ ਹੋਏ ਉਰੀ ਹਮਲੇ (Uri attacks) ਤੋਂ ਬਾਅਦ ਭਾਰਤ ਅਤੇ ਪਾਕਿਸਤਾਨ (India and Pakistan) ਵਿਚਾਲੇ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹੇ। ਭਾਰਤ ਵਿਚ ਪਾਕਿਸਤਾਨੀ ਕਲਾਕਾਰਾਂ (Pakistani artists) ‘ਤੇ ਬੈਨ ਲੱਗ ਗਿਆ। ਉਥੋਂ ਦੇ ਸਿਤਾਰਿਆਂ ਨਾਲ ਕੰਮ ਕਰਨ ‘ਤੇ ਸਖ਼ਤੀ ਹੋ ਗਈ। ਦੋਹਾਂ ਦੇਸ਼ਾਂ ਵਿਚਾਲੇ ਦਾ ਇਹ ਤਣਾਅ ਅੱਜ ਵੀ ਜਾਰੀ ਹੈ। ਅਜਿਹੇ ਵਿਚ ਕੀ ਹੋਵੇ ਜੇਕਰ ਤੁਹਾਨੂੰ ਬਾਲੀਵੁੱਡ (Bollywood) ਦੇ ਖਲਨਾਇਕ ਯਾਨੀ ਸੰਜੇ ਦੱਤ (Sanjay Dutt) ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ (Former President Pervez Musharraf) ਨਾਲ ਦਿਖੇ।

ਹੰਗਾਮਾ ਹੋਣਾ ਤਾਂ ਲਾਜ਼ਮੀ ਹੈ, ਬਸ ਇਹੀ ਹੋ ਗਿਆ। ਸੰਜੇ ਦੱਤ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤ ਕਰਦੇ ਦਿਖ ਰਹੇ ਹਨ। ਦੋਹਾਂ ਦੀ ਇਹ ਮੁਲਾਕਾਤ ਦੁਬਈ ਵਿਚ ਹੋਈ ਸੀ। ਇਸ ਵਾਇਰਲ ਤਸਵੀਰ ਨੂੰ ਦੇਖਣ ਤੋਂ ਬਾਅਦ ਕਈਆਂ ਦਾ ਕਹਿਣਾ ਹੈ ਕਿ ਸੰਜੇ ਦੱਤ ਅਤੇ ਮੁਸ਼ੱਰਫ ਜਿਮ ਵਿਚ ਮਿਲੇ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਐਕਸੀਡੈਂਟਲੀ ਮਿਲੇ। ਤਸਵੀਰ ਵਿਚ ਪਰਵੇਜ਼ ਮੁਸ਼ੱਰਫ (ਜੋ ਕਿ ਦੁਬਈ ਵਿਚ ਰਹਿੰਦੇ ਹਨ।) ਵ੍ਹੀਲਚੇਅਰ ‘ਤੇ ਬੈਠੇ ਹਨ। ਉਥੇ ਹੀ ਸੰਜੇ ਦੱਤ ਕਿਸੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

ਇਸ ਫੋਟੋ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਸਾਬਕਾ ਪਾਕਿਸਤਾਨੀ ਪੀ.ਐੱਮ. ਦੀ ਸਿਹਤ ਨੂੰ ਲੈ ਕੇ ਫਿਕਰ ਦਿਖਾਈ ਹੈ। ਉਨ੍ਹਾਂ ਦੀ ਸਲਾਮਤੀ ਦੀ ਦੁਆ ਮੰਗੀ ਹੈ। ਕਈ ਲੋਕਾਂ ਨੂੰ ਪਰਵੇਜ਼ ਮੁਸ਼ੱਰਫ ਅਤੇ ਸੰਜੇ ਦੱਤ ਦਾ ਨਾਲ ਆਉਣਾ ਚੰਗਾ ਨਹੀਂ ਲੱਗਾ ਹੈ। ਇਕ ਯੂਜ਼ਰ ਨੇ ਲਿਖਿਆ ਤਾਨਾਸ਼ਾਹ ਜਨਰਲ ਮੁਸ਼ੱਰਫ ਸੰਜੇ ਦੱਤ ਦੇ ਨਾਲ ਹੈਂਗਆਊਟ ਕਰ ਰਹੇ ਇਹ ਕੀ ਚੱਲ ਰਿਹਾ? ਇਕ ਵਿਅਕਤੀ ਨੇ ਲਿਖਿਆ-ਕੀ ਬਕਵਾਸ ਹੈ ਬਾਲੀਵੁੱਡ ਐਕਟਰ ਕਾਰਗਿਲ ਦੇ ਮਾਸਟਰਮਾਈਂਡ ਦੇ ਨਾਲ ਕੀ ਕਰ ਰਿਹਾ ਹੈ। ਸੰਜੇ ਨੂੰ ਡਰੱਗਜ਼, ਦਾਰੂ, ਗੰਨ ਅਤੇ ਦਾਊਦ ਇਬ੍ਰਾਹਿਮ ਪਸੰਦ। ਸੰਜੇ ਦੇ ਵਰਕਆਊਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਕਈ ਫਿਲਮਾਂ ਪਾਈਪਲਾਈਨ ਵਿਚ ਹਨ।

Leave a Reply

Your email address will not be published. Required fields are marked *